ਅਥ ਸੁਕ ਪੜਾਵਤ ਨਰ ਇਕੀਸਵੋ ਗੁਰੂ ਕਥਨੰ

Now begins the description of the adoption of a parrot-instructor as the twenty-first Guru

ਚੌਪਈ

CHAUPAI

ਬੀਸ ਗੁਰੂ ਕਰਿ ਆਗੇ ਚਲਾ

ਸੀਖੇ ਸਰਬ ਜੋਗ ਕੀ ਕਲਾ

Adopting twenty Gurus and learning all the arts of Yoga, the sage moved further

ਅਤਿ ਪ੍ਰਭਾਵ ਅਮਿਤੋਜੁ ਪ੍ਰਤਾਪੂ

ਜਾਨੁਕ ਸਾਧਿ ਫਿਰਾ ਸਬ ਜਾਪੂ ॥੪੪੬॥

His glory, impact and radiance were infinite and it seemed that he had completed all the practices and was roaming, remembering the Name of the Lord.446.

ਲੀਏ ਬੈਠ ਦੇਖਾ ਇਕ ਸੂਆ

ਜਿਹ ਸਮਾਨ ਜਗਿ ਭਯੋ ਹੂਆ

There he saw a person seated with a parrot and for him there was none like it in the world

ਤਾ ਕਹੁ ਨਾਥ ਸਿਖਾਵਤ ਬਾਨੀ

ਏਕ ਟਕ ਪਰਾ ਅਉਰ ਜਾਨੀ ॥੪੪੭॥

That person was teaching the parrot the art of speaking he was so much concentrated that he did not know anything else.447.

ਸੰਗ ਲਏ ਰਿਖਿ ਸੈਨ ਅਪਾਰੀ

ਬਡੇ ਬਡੇ ਮੋਨੀ ਬ੍ਰਤਿਧਾਰੀ

ਤਾ ਕੇ ਤੀਰ ਤੀਰ ਚਲਿ ਗਏ

ਤਿਨਿ ਨਰ ਨਹੀ ਦੇਖਤ ਭਏ ॥੪੪੮॥

Dutt, taking with him the sages and a large gathering of silence-observing hermits, passed just before him, but that person did not see anyone from them.448.

ਸੋ ਨਰ ਸੁਕਹਿ ਪੜਾਵਤ ਰਹਾ

ਇਨੈ ਕਛੂ ਮੁਖ ਤੇ ਨਹੀ ਕਹਾ

That person kept on instructing the parrot and did not talk anything with these persons

ਨਿਰਖਿ ਨਿਠੁਰਤਾ ਤਿਹ ਮੁਨਿ ਰਾਊ

ਪੁਲਕ ਪ੍ਰੇਮ ਤਨ ਉਪਜਾ ਚਾਊ ॥੪੪੯॥

The absorption of that persons the love welled up in the mind of the sage.449.

ਐਸੇ ਨੇਹੁੰ ਨਾਥ ਸੋ ਲਾਵੈ

ਤਬ ਹੀ ਪਰਮ ਪੁਰਖ ਕਹੁ ਪਾਵੈ

If such a love is applied towards the Lord, only then that Supreme Lord can be realized

ਇਕੀਸਵਾ ਗੁਰੁ ਤਾ ਕਹ ਕੀਆ

ਮਨ ਬਚ ਕਰਮ ਮੋਲ ਜਨੁ ਲੀਆ ॥੪੫੦॥

Surrendering before him with mind, speech and action, the sage adopted him as his twenty-first Guru.450.

ਇਤਿ ਇਕੀਸਵੋਂ ਗੁਰੁ ਸੁਕ ਪੜਾਵਤ ਨਰ ਸਮਾਪਤੰ ॥੨੧॥

End of the description of the adoption of a parrot-instructor as the Twenty-First Guru.