ਅਥ ਸਾਹ ਬੀਸਵੋ ਗੁਰੁ ਕਥਨੰ

Now begins the description of the adoption of a Trader as the Twentieth Guru

ਚੌਪਈ

CHAUPAI

ਆਗੇ ਚਲਾ ਦਤ ਜਟ ਧਾਰੀ

ਬੇਜਤ ਬੇਣ ਬਿਖਾਨ ਅਪਾਰੀ

Then Dutt, the wearer of matted locks moved further

ਅਸਥਾਵਰ ਲਖਿ ਚੇਤਨ ਭਏ

ਚੇਤਨ ਦੇਖ ਚਕ੍ਰਿਤ ਹ੍ਵੈ ਗਏ ॥੪੩੮॥

The musical instruments were being played seeing Dutt. The inanimate things were becoming animate and the animate were wonder-struck.438.

ਮਹਾ ਰੂਪ ਕਛੁ ਕਹਾ ਜਾਈ

ਨਿਰਖਿ ਚਕ੍ਰਿਤ ਰਹੀ ਸਕਲ ਲੁਕਾਈ

His great beauty was indescribable, seeing which all the world was in astonishment

ਜਿਤ ਜਿਤ ਜਾਤ ਪਥਹਿ ਰਿਖਿ ਗ꠳ਯੋ

ਜਾਨੁਕ ਪ੍ਰੇਮ ਮੇਘ ਬਰਖ੍ਰਯੋ ॥੪੩੯॥

The paths on which the sage went, it appeared that the cloud of love was raining.439.

ਤਹ ਇਕ ਲਖਾ ਸਾਹ ਧਨਵਾਨਾ

ਮਹਾ ਰੂਪ ਧਰਿ ਦਿਰਬ ਨਿਧਾਨਾ

There he saw a wealthy trader, was extremely comely and treasure of money and materials

ਮਹਾ ਜੋਤਿ ਅਰੁ ਤੇਜ ਅਪਾਰੂ

ਆਪ ਘੜਾ ਜਾਨੁਕ ਮੁਖਿ ਚਾਰੂ ॥੪੪੦॥

He was supremely splendid and it appeared that Brahma himself had created him.440.

ਬਿਕ੍ਰਿਅ ਬੀਚ ਅਧਿਕ ਸਵਧਾਨਾ

ਬਿਨੁ ਬਿਪਾਰ ਜਿਨ ਅਉਰ ਜਾਨਾ

He was extremely conscious about his sale and it seemed that he did not know anything else except trade

ਆਸ ਅਨੁਰਕਤ ਤਾਸੁ ਬ੍ਰਿਤ ਲਾਗਾ

ਮਾਨਹੁ ਮਹਾ ਜੋਗ ਅਨੁਰਾਗਾ ॥੪੪੧॥

Absorbed in desires his attention was solely engrossed in trade and he was looking like a great Yogi.441.

ਤਹਾ ਰਿਖਿ ਗਏ ਸੰਗਿ ਸੰਨ꠳ਯਾਸਨ

ਕਈ ਛੋਹਨੀ ਜਾਤ ਨਹੀ ਗਨਿ

The sage reached there alongwith Sannyasis and innumerable disciples

ਤਾ ਕੇ ਜਾਇ ਦੁਆਰ ਪਰ ਬੈਠੇ

ਸਕਲ ਮੁਨੀ ਮੁਨੀਰਾਜ ਇਕੈਠੇ ॥੪੪੨॥

The great sage Dutt sat at the gate of that trader alongwith many other sages.442.

ਸਾਹ ਸੁ ਦਿਰਬ ਬ੍ਰਿਤ ਲਗ ਰਹਾ

ਰਿਖਨ ਓਰ ਤਿਨ ਚਿਤ੍ਰਯੋ ਕਹਾ

The mind of the trader was so much absorbed in earning money that he did not pay attention to the sages even slightly

ਨੇਤ੍ਰ ਮੀਚ ਏਕੈ ਧਨ ਆਸਾ

ਐਸ ਜਾਨੀਅਤ ਮਹਾ ਉਦਾਸਾ ॥੪੪੩॥

With closed eyes he was immersed in the expectation of money like a detached hermit.443.

ਤਹ ਜੇ ਹੁਤੇ ਰਾਵ ਅਰੁ ਰੰਕਾ

ਮੁਨਿ ਪਗ ਪਰੇ ਛੋਰ ਕੈ ਸੰਕਾ

ਤਿਹ ਬਿਪਾਰ ਕਰਮ ਕਰ ਭਾਰੀ

ਰਿਖੀਅਨ ਓਰ ਦ੍ਰਿਸਟਿ ਪਸਾਰੀ ॥੪੪੪॥

All the kings and poor people who were there, leaving all their doubts fell dwon at the feet of the sages, but that trader was so much immersed in his work that he did not even raise his eyes and see towards the sages.444.

ਤਾਸੁ ਦੇਖਿ ਕਰਿ ਦਤ ਪ੍ਰਭਾਊ

ਪ੍ਰਗਟ ਕਹਾ ਤਜ ਕੈ ਹਠ ਭਾਊ

ਐਸ ਪ੍ਰੇਮ ਪ੍ਰਭੁ ਸੰਗ ਲਗਈਐ

ਤਬ ਹੀ ਪੁਰਖੁ ਪੁਰਾਤਨ ਪਈਐ ॥੪੪੫॥

Dutt looking at his position and impact, leaving his persistence, said openly, “If such a love is employed with the Lord, then that supreme Lord can be realized.”445.

ਇਤਿ ਸਾਹ ਬੀਸਵੋ ਗੁਰੂ ਸਮਾਪਤੰ ॥੨੦॥

End of the description of the adoption of a Trader as the Twentieth Guru.