ਸਲੋਕੁ ਮਃ

Salok, Third Mehl:

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ

My Master is eternal. He is seen by practicing the Word of the Shabad.

ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ

He never perishes; He does not come or go in reincarnation.

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ

So serve Him, forever and ever; He is contained in all.

ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ

Why serve another who is born, and then dies?

ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ

Fruitless is the life of those who do not know their Lord and Master, and who center their consciousness on others.

ਨਾਨਕ ਏਵ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥

O Nanak, it cannot be known, how much punishment the Creator shall inflict on them. ||1||