ਪਉੜੀ

Pauree:

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਕੋਈ

He created Himself - at that time, there was no other.

ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ

He consulted Himself for advice, and what He did came to pass.

ਤਦਹੁ ਆਕਾਸੁ ਪਾਤਾਲੁ ਹੈ ਨਾ ਤ੍ਰੈ ਲੋਈ

At that time, there were no Akaashic Ethers, no nether regions, nor the three worlds.

ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ

At that time, only the Formless Lord Himself existed - there was no creation.

ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਕੋਈ ॥੧॥

As it pleased Him, so did He act; without Him, there was no other. ||1||