ਬਿਸਨਪਦ ਸੋਰਠਿ

VISHNUPADA SORATHA

ਜੋਗੀ ਜੋਗੁ ਜਟਨ ਮੋ ਨਾਹੀ

O Yogis! the Yoga does not consist in the matted locks

ਭ੍ਰਮ ਭ੍ਰਮ ਮਰਤ ਕਹਾ ਪਚਿ ਪਚਿ ਕਰਿ ਦੇਖਿ ਸਮਝ ਮਨ ਮਾਹੀ

You may reflect in your mind and not be puzzled in illusions

ਜੋ ਜਨ ਮਹਾ ਤਤ ਕਹੁ ਜਾਨੈ ਪਰਮ ਗ꠳ਯਾਨ ਕਹੁ ਪਾਵੈ

ਤਬ ਯਹ ਏਕ ਠਉਰ ਮਨੁ ਰਾਖੈ ਦਰਿ ਦਰਿ ਭ੍ਰਮਤ ਧਾਵੈ

When the mind, comprehending the Supreme Essence, realizes the Supreme Knowledge, then it stablises at one place and does not wander and run hither and thither

ਕਹਾ ਭਯੋ ਗ੍ਰਿਹ ਤਜਿ ਉਠਿ ਭਾਗੇ ਬਨ ਮੈ ਕੀਨ ਨਿਵਾਸਾ

ਮਨ ਤੋ ਰਹਾ ਸਦਾ ਘਰ ਹੀ ਮੋ ਸੋ ਨਹੀ ਭਯੋ ਉਦਾਸਾ

What will you gain in the forest on forsaking the domestic life, because the mind will always be thinking about home and will not be able to get detached from the world

ਅਧਿਕ ਪ੍ਰਪੰਚ ਦਿਖਾਇਆ ਠਗਾ ਜਗ ਜਾਨਿ ਜੋਗ ਕੋ ਜੋਰਾ

You people have deceived the world through the medium of Yoga on showing the special deceit

ਤੁਮ ਜੀਅ ਲਖਾ ਤਜੀ ਹਮ ਮਾਯਾ ਮਾਯਾ ਤੁਮੈ ਛੋਰਾ ॥੯੭॥

You have believed that you have forsaken maya, but in reality, maya has not left you.23.97.