( 45 )
ਰਸਾਵਲ ਛੰਦ ॥
RASAAVAL STANZA
ਜਿਤੇ ਰਾਮ ਹੂਏ ॥
All the Ramas who incarnated,
ਸਭੈ ਅੰਤ ਮੂਏ ॥
Ultimately passed away.
ਜਿਤੇ ਕ੍ਰਿਸਨ ਹ੍ਵੈਹੈਂ ॥
All the Krishnas, who had incarnated,
ਸਭੈ ਅੰਤ ਜੈਹੈਂ ॥੭੦॥
Have all passed away.70.
ਜਿਤੇ ਦੇਵ ਹੋਸੀ ॥
All the gods who will come into being in future,
ਸਭੇ ਅੰਤ ਜਾਸੀ ॥
They will all ultimately expire.
ਜਿਤੇ ਬੋਧ ਹ੍ਵੈਹੈਂ ॥
All the Buddhas, who came into being,
ਸਭੈ ਅੰਤ ਛੈਹੈਂ ॥੭੧॥
Expired ultimately.71.
ਜਿਤੇ ਦੇਵ ਰਾਯੰ ॥
All the god-kings, who came into being,
ਸਭੈ ਅੰਤ ਜਾਯੰ ॥
Ultimately passed away.
ਜਿਤੇ ਦਈਤ ਏਸੰ ॥
All the demon-kings, who came into being,
ਤਿਤਿਓ ਕਾਲ ਲੇਸੰ ॥੭੨॥
They were all destroyed by KAL.72.
ਨਰਸਿੰਘਾਵਤਾਰੰ ॥
The incarnation Narsingh
ਵਹੈ ਕਾਲ ਮਾਰੰ ॥
Was also killed by KAL.
ਬਡੋ ਡੰਡ ਧਾਰੀ ॥
The incarnation with grinder teeth (i.e. Boar)
ਹਣਿਓ ਕਾਲ ਭਾਰੀ ॥੭੩॥
Was killed by mighty KAL.73.
ਦਿਜੈ ਬਾਵਨੇਯੰ ॥
Vaman, the Brahmin incarnation,
ਹਣਿਓ ਕਾਲ ਤੇਯੰ ॥
Was killed by KAL.
ਮਹਾ ਮੱਛ ਮੁੰਡੰ ॥
The Fish incarnation of spatious mouth,
ਫਧਿਓ ਕਾਲ ਝੁੰਡੰ ॥੭੪॥
Was entrapped by KAL.74.
ਜਿਤੇ ਹੋਇ ਬੀਤੇ ॥
All those who had come into being,
ਤਿਤੇ ਕਾਲ ਜੀਤੇ ॥
They were all conquered by KAL.
ਜਿਤੇ ਸਰਨਿ ਜੈਹੈਂ ॥
Those who will go under His Refuge,
ਤਿਤਿਓ ਰਾਖ ਲੈਹੈਂ ॥੭੫॥
They will all be saved by him.75.
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਬਿਨਾ ਸਰਨ ਤਾ ਕੀ ਨ ਅਉਰੈ ਉਪਾਯੰ ॥
Without coming under His Refuge, there is no other measure for protection,
ਕਹਾ ਦੇਵ ਦਈਤੰ ਕਹਾ ਰੰਕ ਰਾਯੰ ॥
May be a god, demon, pauper or a king.
ਕਹਾ ਪਾਤਸਾਹੰ ਕਹਾ ਉਮਰਾਯੰ ॥
May be the Sovereign and may be the courtiers,
ਬਿਨਾ ਸਰਨ ਤਾ ਕੀ ਨ ਕੋਟੈ ਉਪਾਯੰ ॥੭੬॥
Without coming under His shelter, millions of measures for protection will be useless. 76.
ਜਿਤੇ ਜੀਵ ਜੰਤੰ ਸੁ ਦੁਨੀਅੰ ਉਪਾਯੰ ॥
All the creatures created by Him in the world
ਸਭੈ ਅੰਤ ਕਾਲੰ ਬਲੀ ਕਾਲ ਘਾਯੰ ॥
Will ultimately be killed by the mighty KAL.
ਬਿਨਾ ਸਰਨ ਤਾ ਕੀ ਨਹੀ ਔਰ ਓਟੰ ॥
There is no other protection without coming under His shelter,
ਲਿਖੇ ਜੰਤ੍ਰ ਕੇਤੇ ਪੜ੍ਹੇ ਮੰਤ੍ਰ ਕੋਟੰ ॥੭੭॥
Even though many Yantras be written and millions of Mantras be recited.77.
ਨਰਾਜ ਛੰਦ ॥
NARAAJ STANZA
ਜਿਤੇਕ ਰਾਜ ਰੰਕਯੰ ॥
All the kings and pupers who have come into being,
ਹਨੇ ਸੁ ਕਾਲ ਬੰਕਯੰ ॥
Are sure to be killed by KAL.
ਜਿਤੇਕ ਲੋਕ ਪਾਲਯੰ ॥
All the Lokpals, who have come into being,
ਨਿਦਾਨ ਕਾਲ ਦਾਲਯੰ ॥੭੮॥
Will ultimately be mashed by KAL.78.
ਕ੍ਰਿਪਾਣ ਪਾਣ ਜੇ ਜਪੈ ॥
Those who meditate on the Supreme KAL,
ਅਨੰਤ ਥਾਟ ਤੇ ਥਪੈ ॥
The wielder of the sword, they firmly adopt innumerable measures for protection.
ਜਿਤੇਕ ਕਾਲ ਧ꠳ਯਾਇ ਹੈ ॥
Those who remember KAL,
ਜਗਤ ਜੀਤ ਜਾਇ ਹੈ ॥੭੯॥
They conquer the world and depart.79.
ਬਚਿਤ੍ਰ ਚਾਰੁ ਚਿਤ੍ਰਯੰ ॥
That Supreme KAL is Supremely Pure,
ਪਰਮਯੰ ਪਵਿਤ੍ਰਯੰ ॥
Whose image is supernatural and winsome.
ਅਲੋਕ ਰੂਪ ਰਾਜਿਯੰ ॥
He is bedecked with supernatural beauty,
ਸੁਣੇ ਸੁ ਪਾਪ ਭਾਜਿਯੰ ॥੮੦॥
All the sins flee on hearing His Name.80.
ਬਿਸਾਲ ਲਾਲ ਲੋਚਨੰ ॥
He, who hath wide and red eyes,
ਬਿਅੰਤ ਪਾਪ ਮੋਚਨੰ ॥
And who is the destroyer of innumerable sins.
ਚਮੱਕ ਚੰਦ੍ਰ ਚਾਰੀਅੰ ॥
The glitter of his face is more beautiful than that of the moon
ਅਘੀ ਅਨੇਕ ਤਾਰੀਅੰ ॥੮੧॥
And who hath caused many sinners to ferry across.81.
ਰਸਾਵਲ ਛੰਦ ॥
RASAAVAL STANZA
ਜਿਤੇ ਲੋਕ ਪਾਲੰ ॥
All the Lokpals
ਤਿਤੇ ਜੇਰ ਕਾਲੰ ॥
Are subservient to KAL.
ਜਿਤੇ ਸੂਰ ਚੰਦ੍ਰੰ ॥
All the suns and moons and
ਕਹਾ ਇੰਦ੍ਰ ਬਿੰਦ੍ਰੰ ॥੮੨॥
Even Indra and Vaman (are subservient to KAL.82.
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਫਿਰੇ ਚੌਦਹੂੰ ਲੋਕਯੰ ਕਾਲ ਚਕ੍ਰੰ ॥
All the fourteen worlds are under the Command of KAL.
ਸਭੈ ਨਾਥ ਨਾਥੇ ਭ੍ਰਮੰ ਭਉਂਹ ਬਕ੍ਰੰ ॥
He hath stringed all the Naths by turning about the slanting evebrows.
ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ ॥
May be Rama and Krishna, may be the moon and sun,
ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥
All are standing with folded hands in the presence of KAL.83.
ਸਵੈਯਾ ॥
SWAYYA.
ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ ॥
At the instance of KAL, Vishnu appeared, whose power is manifested through the world.
ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ ॥
At the instance of KAL, Brahma appeared and also at the instance of KAL the Yogi Shiva appeared.
ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ ॥
At the instance of KAL, the gods, demons, Gandharvas, Yakshas, Bhujang, directions and indications have appeared.
ਔਰ ਸੁਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥
All the other prevalent object are within KAL, only One supreme KAL is ever Timeless and eternal.84.
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਨਮੋ ਦੇਵ ਦੇਵੰ ਨਮੋ ਖੜਗਧਾਰੰ ॥
Salutation to the God of gods and salutation to the wielder of sword,
ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥
Who is ever monomorphic and ever without vices.
ਨਮੋ ਰਾਜਸੰ ਸਾਤਕੰ ਤਾਮਸੇਅੰ ॥
Salutation to Him, who manifests the qualities of activity (rajas), rhythm (sattava) and morbidity (tamas).
ਨਮੋ ਨਿਰਬਿਕਾਰੰ ਨਮੋ ਨਿਰਜੁਰੇਅੰ ॥੮੫॥
Salutation to Him who is without vices and who is without ailments. 85.