ਪਾਧਰੀ ਛੰਦ

PAADHARI STANZA

ਇਹ ਭਾਤਿ ਬੀਰ ਬਹੁ ਬੀਰ ਜੋਰਿ

ਮਤ ਦੇਸ ਦੇਸ ਰਾਜਾ ਕਰੋਰ

In this way, Parasnath gathered together many brave fighters and kings of various countries far and near

ਦੇ ਹੀਰ ਚੀਰ ਬਹੁ ਦਿਰਬ ਸਾਜ

ਸਨਮਾਨ ਦਾਨ ਬਹੁ ਭਾਤਿ ਰਾਜ ॥੪੦॥

And honoured all of them donating wealth and garments to them.40.

ਅਨਭੈ ਅਭੰਗ ਅਵਧੂਤ ਛਤ੍ਰ

ਅਨਜੀਤ ਜੁਧ ਬੇਤਾ ਅਤਿ ਅਤ੍ਰ

There many canopied and fearless Yogis there

ਅਨਗੰਜ ਸੂਰ ਅਬਿਚਲ ਜੁਝਾਰ

ਰਣ ਰੰਗ ਅਭੰਗ ਜਿਤੇ ਹਜਾਰ ॥੪੧॥

There were seated there unconquerable warriors, experts in arms and weapons, indestructible fighters, many mighty heroes, who had conquered thousand of wars.41.

ਸਬ ਦੇਸ ਦੇਸ ਕੇ ਜੀਤ ਰਾਵ

ਕਰ ਕ੍ਰੁਧ ਜੁਧ ਨਾਨਾ ਉਪਾਵ

Parasnath had taken various kinds of measures, had conquered the kings of various countries in wars

ਕੈ ਸਾਮ ਦਾਮ ਅਰੁ ਦੰਡ ਭੇਦ

ਅਵਨੀਪ ਸਰਬ ਜੋਰੇ ਅਛੇਦ ॥੪੨॥

On the strength of Saam Daam, Dand and Bhed, he brought all together and brought them his control.42.

ਜਬ ਸਰਬ ਭੂਪ ਜੋਰੇ ਮਹਾਨ

ਜੈ ਜੀਤ ਪਤ੍ਰ ਦਿਨੋ ਨਿਸਾਨ

When all the kings were brought together by the great Parasnath and al of them gave him the letter of victory,

ਦੈ ਹੀਰ ਚੀਰ ਅਨਭੰਗ ਦਿਰਬ

ਮਹਿਪਾਲ ਮੋਹਿ ਡਾਰੇ ਸੁ ਸਰਬ ॥੪੩॥

Then Parasnath gave unlimited wealth and garments to them and allured them.43.

ਇਕ ਦਯੋਸ ਬੀਤ ਪਾਰਸ੍ਵ ਰਾਇ

ਉਤਿਸਟ ਦੇਵਿ ਪੂਜੰਤ ਜਾਇ

One day, Parasnath went for the worship of the goddess

ਉਸਤਤਿ ਕਿਨ ਬਹੁ ਬਿਧਿ ਪ੍ਰਕਾਰ

ਸੋ ਕਹੋ ਛੰਦ ਮੋਹਣਿ ਮਝਾਰ ॥੪੪॥

He adored her in various ways, whose description here I have composed in Mohani Stanza.44.