ਸਲੋਕ ਮਃ

Salok, Fourth Mehl:

ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ

Those who were cursed by the Perfect True Guru, from the very beginning, are even now cursed by the True Guru.

ਜੇ ਮੇਲਣ ਨੋ ਬਹੁਤੇਰਾ ਲੋਚੀਐ ਦੇਈ ਮਿਲਣ ਕਰਤਾਰੇ

Even though they may have a great longing to associate with the Guru, the Creator does not allow it.

ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ

They shall not find shelter in the Sat Sangat, the True Congregation; in the Sangat, the Guru has proclaimed this.

ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ

Whoever goes out to meet them now, will be destroyed by the tyrant, the Messenger of Death.

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ

Those who were condemned by Guru Nanak were declared counterfeit by Guru Angad as well.

ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ

The Guru of the third generation thought, "What lies in the hands of these poor people?"

ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ

The Guru of the fourth generation saved all these slanderers and evil-doers.

ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ

If any son or Sikh serves the True Guru, then all of his affairs will be resolved.

ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ

He obtains the fruits of his desires - children, wealth, property, union with the Lord and emancipation.

ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ

All treasures are in the True Guru, who has enshrined the Lord within the heart.

ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ

He alone obtains the Perfect True Guru, on whose forehead such blessed destiny is pre-ordained.

ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥

Servant Nanak begs for the dust of the feet of those GurSikhs who love the Lord, their Friend. ||1||