ਪਉੜੀ

Pauree:

ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ

The devotees look beauteous in the True Court of the Lord; they abide in the True Word of the Shabad.

ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ

The Lord's Love wells up in them; they are attracted by the Lord's Love.

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ

They abide in the Lord's Love, they remain imbued with the Lord's Love forever, and with their tongues, they drink in the sublime essence of the Lord.

ਸਫਲੁ ਜਨਮੁ ਜਿਨੑੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ

Fruitful are the lives of those Gurmukhs who recognize the Lord and enshrine Him in their hearts.

ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥

Without the Guru, they wander around crying out in misery; in the love of duality, they are ruined. ||11||