ਅਥ ਚਤੁਰਦਸਮੋ ਗੁਰ ਨਾਮ

Now begins the description of the Fourteenth Guru

ਰਸਾਵਲ ਛੰਦ

RASAAVAL STANZA

ਚਲ꠳ਯੋ ਦਤ ਰਾਜੰ

ਲਖੇ ਪਾਪ ਭਾਜੰ

ਜਿਨੈ ਨੈਕੁ ਪੇਖਾ

ਗੁਰੂ ਤੁਲਿ ਲੇਖਾ ॥੨੮੭॥

Dutt moved further, seeing whom the sins ran away whosover saw him he saw him as his Guru.287.

ਮਹਾ ਜੋਤਿ ਰਾਜੈ

ਲਖੈ ਪਾਪ ਭਾਜੈ

ਮਹਾ ਤੇਜ ਸੋਹੈ

ਸਿਵਊ ਤੁਲਿ ਕੋ ਹੈ ॥੨੮੮॥

Seeing that lustrous and glorious sage, the sins ran away and if there was anyone like the grat Shiva, it was only Dutt.288.

ਜਿਨੈ ਨੈਕੁ ਪੇਖਾ

ਮਨੋ ਮੈਨ ਦੇਖਾ

Whosoever saw him, saw the god of love in him

ਸਹੀ ਬ੍ਰਹਮ ਜਾਨਾ

ਦ੍ਵੈ ਭਾਵ ਆਨਾ ॥੨੮੯॥

He considered him like Brahman and destroyed his duality.289.

ਰਿਝੀ ਸਰਬ ਨਾਰੀ

ਮਹਾ ਤੇਜ ਧਾਰੀ

All the women were allured by that great and illustrious Dutt and

ਹਾਰੰ ਸੰਭਾਰੈ

ਚੀਰਊ ਚਿਤਾਰੈ ॥੨੯੦॥

They were not anxious about garments and ornaments.290.

ਚਲੀ ਧਾਇ ਐਸੇ

ਨਦੀ ਨਾਵ ਜੈਸੇ

They were running like the boat moving forward in the stream

ਜੁਵਾ ਬ੍ਰਿਧ ਬਾਲੈ

ਰਹੀ ਕੌ ਆਲੈ ॥੨੯੧॥

None of the young, old and minors remained behind.291.

ਲਹੀ ਏਕ ਨਾਰੀ

ਸੁ ਧਰਮਾਧਿਕਾਰੀ

The sage, the authority on Dharma, saw a women,

ਕਿਧੌ ਪਾਰਬਤੀ ਛੈ

ਮਨੋ ਬਾਸਵੀ ਹੈ ॥੨੯੨॥

Who looked like Parvati or Indrani.292.