ਤੋਟਕ ਛੰਦ

TOTAK STANZA

ਗਿਰਿ ਮੇਰੁ ਗਏ ਰਿਖਿ ਬਾਲਕ ਲੈ

ਧਰ ਸੀਸ ਜਟਾ ਭਗਵੇ ਪਟ ਕੈ

The sage having matted locks on his head and wearing ochre-coloured clothed on his body, went on the Sumeru mountain alongwith his disciples

ਤਪ ਘੋਰ ਕਰਾ ਬਹੁ ਬਰਖ ਦਿਨਾ

ਹਰਿ ਜਾਪ ਛੋਰਸ ਏਕ ਛਿਨਾ ॥੪੮੬॥

There he performed austerities in various for many years and did not forget the Lord even for an instant.486.

ਦਸ ਲਛ ਸੁ ਬੀਸ ਸਹੰਸ੍ਰ ਬ੍ਰਖੰ

ਤਪ ਕੀਨ ਤਹਾ ਬਹੁ ਭਾਤਿ ਰਿਖੰ

There the sages performed austerities in various ways for ten lakh twenty thousand years

ਸਬ ਦੇਸਨ ਦੇਸ ਚਲਾਇ ਮਤੰ

ਮੁਨਿ ਦੇਵ ਮਹਾ ਮਤਿ ਗੂੜ ਗਤੰ ॥੪੮੭॥

Then they propagated the secret doctrines of that great sage in all the countries far and near.487.

ਰਿਖਿ ਰਾਜ ਦਸਾ ਜਬ ਅੰਤ ਭਈ

ਬਲ ਜੋਗ ਹੁਤੇ ਮੁਨਿ ਜਾਨ ਲਈ

When the final hour of that great sage arrived, the great sage came to know of it with the strength of Yoga

ਧੂਅਰੋ ਜਗ ਧਉਲੁਰ ਜਾਨਿ ਜਟੀ

ਕਛੁ ਅਉਰ ਕ੍ਰਿਆ ਇਹ ਭਾਤਿ ਠਟੀ ॥੪੮੮॥

Then that sage with matted locks, considering this world like a cloud of smoke, formulated a plan of another activity.488.

ਸਧਿ ਕੈ ਪਵਨੈ ਰਿਖ ਜੋਗ ਬਲੰ

ਤਜਿ ਚਾਲ ਕਲੇਵਰ ਭੂਮਿ ਤਲੰ

Controlling the wind with the strength of Yoga, relinquishing his body left the earth

ਕਲ ਫੋਰਿ ਉਤਾਲ ਕਪਾਲ ਕਲੀ

ਤਿਹ ਜੋਤਿ ਸੁ ਜੋਤਿਹ ਮਧ ਮਿਲੀ ॥੪੮੯॥

Breaking the skull, his light of the soul merged in the supreme light of the Lord.489.

ਕਲ ਕਾਲ ਕ੍ਰਵਾਲ ਕਰਾਲ ਲਸੈ

ਜਗ ਜੰਗਮ ਥਾਵਰ ਸਰਬ ਕਸੈ

The KAL (death) streches his dreadful sword always o all categories of beings

ਜਗ ਕਾਲਹਿ ਜਾਲ ਬਿਸਾਲ ਰਚਾ

ਜਿਹ ਬੀਚ ਫਸੇ ਬਿਨ ਕੋ ਬਚਾ ॥੪੯੦॥

It has created the large net of this world, from which none had been able to escape.490.