ਅਥ ਦੁਧੀਰਾ ਸਤਾਰਵੋ ਗੁਰੂ ਕਥਨੰ

Now begins the description of the adoption of a Fishing Bird as the Seventeenth Guru

ਤੋਟਕ ਛੰਦ

TOTAK STANZA

ਕਰਿ ਸੋਰਸਵੋ ਰਿਖਿ ਤਾਸੁ ਗੁਰੰ

ਉਠਿ ਚਲੀਆ ਬਾਟ ਉਦਾਸ ਚਿਤੰ

After adopting the vulture as the seventeenth Guru with unattached mind, Dutt proceeded again on his path

ਮੁਖਿ ਪੂਰਤ ਨਾਦਿ ਨਿਨਾਦ ਧੁਨੰ

ਸੁਨਿ ਰੀਝਤ ਗੰਧ੍ਰਬ ਦੇਵ ਨਰੰ ॥੩੬੫॥

He was producing various types of sounds form his mouth and hearing the same, the gods, Gandharvas, men and women, all were getting pleased.365.

ਚਲਿ ਜਾਤ ਭਏ ਸਰਿਤਾ ਨਿਕਟੰ

ਹਠਵੰਤ ਰਿਖੰ ਤਪਸਾ ਬਿਕਟ

ਅਵਿਲੋਕ ਦੁਧੀਰਯਾ ਏਕ ਤਹਾ

ਉਛਰੰਤ ਹੁਤੇ ਨਦਿ ਮਛ ਜਹਾ ॥੩੬੬॥

The persistent and ascetic sage reached near a stream, where he saw a flying bird named ‘Mahiggir’ near the jumping fish.366.

ਥਰਕੰਤ ਹੁਤੋ ਇਕ ਚਿਤ ਨਭੰ

ਅਤਿ ਉਜਲ ਅੰਗ ਸੁਰੰਗ ਸੁਭੰ

With concentrated mind, he was stable at one place in the sky and his limbs were extremely white and pretty

ਨਹੀ ਆਨਿ ਬਿਲੋਕਤ ਆਪ ਦ੍ਰਿਗੰ

ਇਹ ਭਾਤਿ ਰਹ꠳ਯੋ ਗਡ ਮਛ ਮਨੰ ॥੩੬੭॥

His mind was absorbed in the fish and he was not seeing anyone else.367.

ਤਹਾ ਜਾਇ ਮਹਾ ਮੁਨਿ ਮਜਨ ਕੈ

ਉਠਿ ਕੈ ਹਰਿ ਧਿਆਨ ਲਗਾ ਸੁਚ ਕੈ

These the Guru went and took bath and getting up mediated on the Lord,

ਟਰੋ ਤਬ ਲੌ ਵਹ ਮਛ ਅਰੀ

ਰਥ ਸੂਰ ਅਥਿਓ ਨਹ ਡੀਠ ਟਰੀ ॥੩੬੮॥

But that enemy of the fish, concentrated his attention on the fish even till sunset.368.

ਥਰਕੰਤ ਰਹਾ ਨਭਿ ਮਛ ਕਟੰ

ਰਥ ਭਾਨੁ ਹਟਿਓ ਨਹੀ ਧ꠳ਯਾਨ ਛੁਟੰ

He remained unwavered in the sky and did not even think of the sunset

ਅਵਿਲੋਕ ਮਹਾ ਮੁਨਿ ਮੋਹਿ ਰਹਿਓ

ਗੁਰੁ ਸਤ੍ਰਸਵੋ ਕਰ ਤਾਸੁ ਕਹਿਓ ॥੩੬੯॥

Seeing him, the great sage observed silence and accepted him as the Seventeenth Guru.369.

ਇਤਿ ਸਤਾਰਵੋ ਗੁਰੂ ਦੁਧੀਰਾ ਸਮਾਪਤੰ ॥੧੭॥

End of the description of the adoption of the Fishing Bird as the Seventeenth Guru.