ਸਲੋਕੁ ਮਃ

Salok, Third Mehl:

ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ

In the Dark Age of Kali Yuga, the devotees earn the treasure of the Naam, the Name of the Lord; they obtain the supreme status of the Lord.

ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ

Serving the True Guru, they enshrine the Lord's Name in their minds, and they meditate on the Naam, night and day.

ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ

Within the home of their own selves, they remain unattached, through the Guru's Teachings; they burn away egotism and emotional attachment.

ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ

They save themselves, and they save the whole world. Blessed are the mothers who gave birth to them.

ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ

He alone finds such a True Guru, upon whose forehead the Lord inscribed such pre-ordained destiny.

ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥

Servant Nanak is a sacrifice to his Guru; when he was wandering in doubt, He placed him on the Path. ||1||