ਸਲੋਕੁ

Salok:

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ

You worthless, ignorant fool - dwell upon God forever.

ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

Cherish in your consciousness the One who created you; O Nanak, He alone shall go along with you. ||1||

ਅਸਟਪਦੀ

Ashtapadee:

ਰਮਈਆ ਕੇ ਗੁਨ ਚੇਤਿ ਪਰਾਨੀ

Think of the Glory of the All-pervading Lord, O mortal;

ਕਵਨ ਮੂਲ ਤੇ ਕਵਨ ਦ੍ਰਿਸਟਾਨੀ

what is your origin, and what is your appearance?

ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ

He who fashioned, adorned and decorated you

ਗਰਭ ਅਗਨਿ ਮਹਿ ਜਿਨਹਿ ਉਬਾਰਿਆ

in the fire of the womb, He preserved you.

ਬਾਰ ਬਿਵਸਥਾ ਤੁਝਹਿ ਪਿਆਰੈ ਦੂਧ

In your infancy, He gave you milk to drink.

ਭਰਿ ਜੋਬਨ ਭੋਜਨ ਸੁਖ ਸੂਧ

In the flower of your youth, He gave you food, pleasure and understanding.

ਬਿਰਧਿ ਭਇਆ ਊਪਰਿ ਸਾਕ ਸੈਨ

As you grow old, family and friends,

ਮੁਖਿ ਅਪਿਆਉ ਬੈਠ ਕਉ ਦੈਨ

Are there to feed you as you rest.

ਇਹੁ ਨਿਰਗੁਨੁ ਗੁਨੁ ਕਛੂ ਬੂਝੈ

This worthless person has not appreciated in the least, all the good deeds done for him.

ਬਖਸਿ ਲੇਹੁ ਤਉ ਨਾਨਕ ਸੀਝੈ ॥੧॥

If you bless him with forgiveness, O Nanak, only then will he be saved. ||1||

ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ

By His Grace, you abide in comfort upon the earth.

ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ

With your children, siblings, friends and spouse, you laugh.

ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ

By His Grace, you drink in cool water.

ਸੁਖਦਾਈ ਪਵਨੁ ਪਾਵਕੁ ਅਮੁਲਾ

You have peaceful breezes and priceless fire.

ਜਿਹ ਪ੍ਰਸਾਦਿ ਭੋਗਹਿ ਸਭਿ ਰਸਾ

By His Grace, you enjoy all sorts of pleasures.

ਸਗਲ ਸਮਗ੍ਰੀ ਸੰਗਿ ਸਾਥਿ ਬਸਾ

You are provided with all the necessities of life.

ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ

He gave you hands, feet, ears, eyes and tongue,

ਤਿਸਹਿ ਤਿਆਗਿ ਅਵਰ ਸੰਗਿ ਰਚਨਾ

and yet, you forsake Him and attach yourself to others.

ਐਸੇ ਦੋਖ ਮੂੜ ਅੰਧ ਬਿਆਪੇ

Such sinful mistakes cling to the blind fools;

ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥

Nanak: uplift and save them, God! ||2||

ਆਦਿ ਅੰਤਿ ਜੋ ਰਾਖਨਹਾਰੁ

From beginning to end, He is our Protector,

ਤਿਸ ਸਿਉ ਪ੍ਰੀਤਿ ਕਰੈ ਗਵਾਰੁ

and yet, the ignorant do not give their love to Him.

ਜਾ ਕੀ ਸੇਵਾ ਨਵ ਨਿਧਿ ਪਾਵੈ

Serving Him, the nine treasures are obtained,

ਤਾ ਸਿਉ ਮੂੜਾ ਮਨੁ ਨਹੀ ਲਾਵੈ

and yet, the foolish do not link their minds with Him.

ਜੋ ਠਾਕੁਰੁ ਸਦ ਸਦਾ ਹਜੂਰੇ

Our Lord and Master is Ever-present, forever and ever,

ਤਾ ਕਉ ਅੰਧਾ ਜਾਨਤ ਦੂਰੇ

and yet, the spiritually blind believe that He is far away.

ਜਾ ਕੀ ਟਹਲ ਪਾਵੈ ਦਰਗਹ ਮਾਨੁ

In His service, one obtains honor in the Court of the Lord,

ਤਿਸਹਿ ਬਿਸਾਰੈ ਮੁਗਧੁ ਅਜਾਨੁ

and yet, the ignorant fool forgets Him.

ਸਦਾ ਸਦਾ ਇਹੁ ਭੂਲਨਹਾਰੁ

Forever and ever, this person makes mistakes;

ਨਾਨਕ ਰਾਖਨਹਾਰੁ ਅਪਾਰੁ ॥੩॥

O Nanak, the Infinite Lord is our Saving Grace. ||3||

ਰਤਨੁ ਤਿਆਗਿ ਕਉਡੀ ਸੰਗਿ ਰਚੈ

Forsaking the jewel, they are engrossed with a shell.

ਸਾਚੁ ਛੋਡਿ ਝੂਠ ਸੰਗਿ ਮਚੈ

They renounce Truth and embrace falsehood.

ਜੋ ਛਡਨਾ ਸੁ ਅਸਥਿਰੁ ਕਰਿ ਮਾਨੈ

That which passes away, they believe to be permanent.

ਜੋ ਹੋਵਨੁ ਸੋ ਦੂਰਿ ਪਰਾਨੈ

That which is immanent, they believe to be far off.

ਛੋਡਿ ਜਾਇ ਤਿਸ ਕਾ ਸ੍ਰਮੁ ਕਰੈ

They struggle for what they must eventually leave.

ਸੰਗਿ ਸਹਾਈ ਤਿਸੁ ਪਰਹਰੈ

They turn away from the Lord, their Help and Support, who is always with them.

ਚੰਦਨ ਲੇਪੁ ਉਤਾਰੈ ਧੋਇ

They wash off the sandalwood paste;

ਗਰਧਬ ਪ੍ਰੀਤਿ ਭਸਮ ਸੰਗਿ ਹੋਇ

like donkeys, they are in love with the mud.

ਅੰਧ ਕੂਪ ਮਹਿ ਪਤਿਤ ਬਿਕਰਾਲ

They have fallen into the deep, dark pit.

ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

Nanak: lift them up and save them, O Merciful Lord God! ||4||

ਕਰਤੂਤਿ ਪਸੂ ਕੀ ਮਾਨਸ ਜਾਤਿ

They belong to the human species, but they act like animals.

ਲੋਕ ਪਚਾਰਾ ਕਰੈ ਦਿਨੁ ਰਾਤਿ

They curse others day and night.

ਬਾਹਰਿ ਭੇਖ ਅੰਤਰਿ ਮਲੁ ਮਾਇਆ

Outwardly, they wear religious robes, but within is the filth of Maya.

ਛਪਸਿ ਨਾਹਿ ਕਛੁ ਕਰੈ ਛਪਾਇਆ

They cannot conceal this, no matter how hard they try.

ਬਾਹਰਿ ਗਿਆਨ ਧਿਆਨ ਇਸਨਾਨ

Outwardly, they display knowledge, meditation and purification,

ਅੰਤਰਿ ਬਿਆਪੈ ਲੋਭੁ ਸੁਆਨੁ

but within clings the dog of greed.

ਅੰਤਰਿ ਅਗਨਿ ਬਾਹਰਿ ਤਨੁ ਸੁਆਹ

The fire of desire rages within; outwardly they apply ashes to their bodies.

ਗਲਿ ਪਾਥਰ ਕੈਸੇ ਤਰੈ ਅਥਾਹ

There is a stone around their neck - how can they cross the unfathomable ocean?

ਜਾ ਕੈ ਅੰਤਰਿ ਬਸੈ ਪ੍ਰਭੁ ਆਪਿ

Those, within whom God Himself abides

ਨਾਨਕ ਤੇ ਜਨ ਸਹਜਿ ਸਮਾਤਿ ॥੫॥

- O Nanak, those humble beings are intuitively absorbed in the Lord. ||5||

ਸੁਨਿ ਅੰਧਾ ਕੈਸੇ ਮਾਰਗੁ ਪਾਵੈ

By listening, how can the blind find the path?

ਕਰੁ ਗਹਿ ਲੇਹੁ ਓੜਿ ਨਿਬਹਾਵੈ

Take hold of his hand, and then he can reach his destination.

ਕਹਾ ਬੁਝਾਰਤਿ ਬੂਝੈ ਡੋਰਾ

How can a riddle be understood by the deaf?

ਨਿਸਿ ਕਹੀਐ ਤਉ ਸਮਝੈ ਭੋਰਾ

Say 'night', and he thinks you said 'day'.

ਕਹਾ ਬਿਸਨਪਦ ਗਾਵੈ ਗੁੰਗ

How can the mute sing the Songs of the Lord?

ਜਤਨ ਕਰੈ ਤਉ ਭੀ ਸੁਰ ਭੰਗ

He may try, but his voice will fail him.

ਕਹ ਪਿੰਗੁਲ ਪਰਬਤ ਪਰ ਭਵਨ

How can the cripple climb up the mountain?

ਨਹੀ ਹੋਤ ਊਹਾ ਉਸੁ ਗਵਨ

He simply cannot go there.

ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ

O Creator, Lord of Mercy - Your humble servant prays;

ਨਾਨਕ ਤੁਮਰੀ ਕਿਰਪਾ ਤਰੈ ॥੬॥

Nanak: by Your Grace, please save me. ||6||

ਸੰਗਿ ਸਹਾਈ ਸੁ ਆਵੈ ਚੀਤਿ

The Lord, our Help and Support, is always with us, but the mortal does not remember Him.

ਜੋ ਬੈਰਾਈ ਤਾ ਸਿਉ ਪ੍ਰੀਤਿ

He shows love to his enemies.

ਬਲੂਆ ਕੇ ਗ੍ਰਿਹ ਭੀਤਰਿ ਬਸੈ

He lives in a castle of sand.

ਅਨਦ ਕੇਲ ਮਾਇਆ ਰੰਗਿ ਰਸੈ

He enjoys the games of pleasure and the tastes of Maya.

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ

He believes them to be permanent - this is the belief of his mind.

ਕਾਲੁ ਆਵੈ ਮੂੜੇ ਚੀਤਿ

Death does not even come to mind for the fool.

ਬੈਰ ਬਿਰੋਧ ਕਾਮ ਕ੍ਰੋਧ ਮੋਹ

Hate, conflict, sexual desire, anger, emotional attachment,

ਝੂਠ ਬਿਕਾਰ ਮਹਾ ਲੋਭ ਧ੍ਰੋਹ

falsehood, corruption, immense greed and deceit:

ਇਆਹੂ ਜੁਗਤਿ ਬਿਹਾਨੇ ਕਈ ਜਨਮ

So many lifetimes are wasted in these ways.

ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥

Nanak: uplift them, and redeem them, O Lord - show Your Mercy! ||7||

ਤੂ ਠਾਕੁਰੁ ਤੁਮ ਪਹਿ ਅਰਦਾਸਿ

You are our Lord and Master; to You, I offer this prayer.

ਜੀਉ ਪਿੰਡੁ ਸਭੁ ਤੇਰੀ ਰਾਸਿ

This body and soul are all Your property.

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ

You are our mother and father; we are Your children.

ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ

In Your Grace, there are so many joys!

ਕੋਇ ਜਾਨੈ ਤੁਮਰਾ ਅੰਤੁ

No one knows Your limits.

ਊਚੇ ਤੇ ਊਚਾ ਭਗਵੰਤ

O Highest of the High, Most Generous God,

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ

the whole creation is strung on Your thread.

ਤੁਮ ਤੇ ਹੋਇ ਸੁ ਆਗਿਆਕਾਰੀ

That which has come from You is under Your Command.

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ

You alone know Your state and extent.

ਨਾਨਕ ਦਾਸ ਸਦਾ ਕੁਰਬਾਨੀ ॥੮॥੪॥

Nanak, Your slave, is forever a sacrifice. ||8||4||