ਮੋਹਣੀ ਛੰਦ

MOHANI STANZA

ਜੁਬਣਮਯ ਮੰਤੀ ਸੁ ਬਾਲੀ

ਮੁਖ ਨੂਰੰ ਪੂਰੰ ਉਜਾਲੀ

There was radiant glory on the face of that youthful woman

ਮ੍ਰਿਗ ਨੈਣੀ ਬੈਣੀ ਕੋਕਿਲਾ

ਸਸਿ ਆਭਾ ਸੋਭਾ ਚੰਚਲਾ ॥੩੨੫॥

Her eyes were like a doe and the speech like a nightingale she was mercurial, youth and moon-faced.325.

ਘਣਿ ਮੰਝੈ ਜੈ ਹੈ ਚੰਚਾਲੀ

ਮ੍ਰਿਦੁਹਾਸਾ ਨਾਸਾ ਖੰਕਾਲੀ

Her laughter was like lightning amongst the clouds and her nostril was extremely glorious

ਚਖੁ ਚਾਰੰ ਹਾਰੰ ਕੰਠਾਯੰ

ਮ੍ਰਿਗ ਨੈਣੀ ਬੇਣੀ ਮੰਡਾਯੰ ॥੩੨੬॥

She was wearing. Pretty necklaces and doe-eyed one had embellished her wrist nicely.326.

ਗਜ ਗਾਮੰ ਬਾਮੰ ਸੁ ਗੈਣੀ

ਮ੍ਰਿਦਹਾਸੰ ਬਾਸੰ ਬਿਧ ਬੈਣੀ

That woman of elephant-gait was like a fascinating heavenly damsel and that sweetly smiling lady uttered very sweet words

ਚਖੁ ਚਾਰੰ ਹਾਰੰ ਨਿਰਮਲਾ

ਲਖਿ ਆਭਾ ਲਜੀ ਚੰਚਲਾ ॥੩੨੭॥

Seeing her pure diamond necklaces, the lightning was feeling shy.327.

ਦ੍ਰਿੜ ਧਰਮਾ ਕਰਮਾ ਸੁਕਰਮੰ

ਦੁਖ ਹਰਤਾ ਸਰਤਾ ਜਾਣੁ ਧਰਮੰ

She was firm in her religion and performed good actions

ਮੁਖ ਨੂਰੰ ਭੂਰੰ ਸੁ ਬਾਸਾ

ਚਖੁ ਚਾਰੀ ਬਾਰੀ ਅੰਨਾਸਾ ॥੩੨੮॥

She appeared as the remover of suffering in the way as if she was a stream of piety there was brilliance on her face and her body was completely healthy.328.

ਚਖੁ ਚਾਰੰ ਬਾਰੰ ਚੰਚਾਲੀ

ਸਤ ਧਰਮਾ ਕਰਮਾ ਸੰਚਾਲੀ

Dutt saw that beautiful and mercurial woman, who according to her actions was observing Sati Dharma (the conduct of truth)

ਦੁਖ ਹਰਣੀ ਦਰਣੀ ਦੁਖ ਦ੍ਵੰਦੰ

ਪ੍ਰਿਯਾ ਭਕਤਾ ਬਕਤਾ ਹਰਿ ਛੰਦੰ ॥੩੨੯॥

She was the remover of suffering and was loved by his beloved she composed and uttered the poetic stanxas.329.

ਰੰਭਾ ਉਰਬਸੀਆ ਘ੍ਰਿਤਾਚੀ

ਅਛੈ ਮੋਹਣੀ ਆਜੇ ਰਾਚੀ

ਲਖਿ ਸਰਬੰ ਗਰਬੰ ਪਰਹਾਰੀ

ਮੁਖਿ ਨੀਚੇ ਧਾਮੰ ਸਿਧਾਰੀ ॥੩੩੦॥

She was fascinating like the heavenly damsels like Rambha, Urvashi, Mohinin etc. and these heavely damsels, seeing her, bowed their faces and feeling shy, they went back to their homes.330.

ਗੰਧਰਬੰ ਸਰਬੰ ਦੇਵਾਣੀ

ਗਿਰਜਾ ਗਾਇਤ੍ਰੀ ਲੰਕਾਣੀ

ਸਾਵਿਤ੍ਰੀ ਚੰਦ੍ਰੀ ਇੰਦ੍ਰਾਣੀ

ਲਖਿ ਲਜੀ ਸੋਭਾ ਸੂਰਜਾਣੀ ॥੩੩੧॥

The beautiful ladies like Ganddharva women, goddesses, Girja, Gayatri, Mandoddari, Savitri, Shachi etc. seeing her glory felt shy.331.

ਨਾਗਣੀਆ ਨ੍ਰਿਤਿਆ ਜਛਾਣੀ

ਪਾਪਾ ਪਾਵਿਤ੍ਰੀ ਪਬਾਣੀ

ਪਈਸਾਚ ਪ੍ਰੇਤੀ ਭੂਤੇਸੀ

ਭਿੰਭਰੀਆ ਭਾਮਾ ਭੂਪੇਸੀ ॥੩੩੨॥

The Naga-girls,, the Yaksha women, the ghost, fiends, and Gana Women all were devoid of radiance before her.332.

ਬਰ ਬਰਣੀ ਹਰਣੀ ਸਬ ਦੁਖੰ

ਸੁਖ ਕਰਨੀ ਤਰੁਣੀ ਸਸਿ ਮੁਖੰ

That comely lady was the remover of all sufferings, giver of happiness and moon-faced

ਉਰਗੀ ਗੰਧ੍ਰਬੀ ਜਛਾਨੀ

ਲੰਕੇਸੀ ਭੇਸੀ ਇੰਦ੍ਰਾਣੀ ॥੩੩੩॥

Even in the garb of Naga-girls, Gandharva-women, Yaksha-women and Indrani, she looked an extremely charming woman.333.

ਦ੍ਰਿਗ ਬਾਨੰ ਤਾਨੰ ਮਦਮਤੀ

ਜੁਬਨ ਜਗਮਗਣੀ ਸੁਭਵੰਤੀ

The eyes of that intoxicated youthful woman were tightened like the arrows and she was glistening with the radiance of youth

ਉਰਿ ਧਾਰੰ ਹਾਰੰ ਬਨਿ ਮਾਲੰ

ਮੁਖਿ ਸੋਭਾ ਸਿਖਿਰੰ ਜਨ ਜ੍ਵਾਲੰ ॥੩੩੪॥

She had worn a rosary around her neck and the glory of her face seemed like the gleaming fire.334.

ਛਤਪਤ੍ਰੀ ਛਤ੍ਰੀ ਛਤ੍ਰਾਲੀ

ਬਿਧੁ ਬੈਣੀ ਨੈਣੀ ਨ੍ਰਿਮਾਲੀ

That queen of the earth was a canopied goddess and her eyes and words were pure

ਅਸਿ ਉਪਾਸੀ ਦਾਸੀ ਨਿਰਲੇਪੰ

ਬੁਧਿ ਖਾਨੰ ਮਾਨੰ ਸੰਛੇਪੰ ॥੩੩੫॥

She was capable of alluring the demons, but she was the mine of learning and honour and lived unattached.335.

ਸੁਭ ਸੀਲੰ ਡੀਲੰ ਸੁਖ ਥਾਨੰ

ਮੁਖ ਹਾਸੰ ਰਾਸੰ ਨਿਰਬਾਨੰ

She was good, gentle and a lady of fine features she was giver of comfort she smiled mildly

ਪ੍ਰਿਯਾ ਭਕਤਾ ਬਕਤਾ ਹਰਿ ਨਾਮੰ

ਚਿਤ ਲੈਣੀ ਦੈਣੀ ਆਰਾਮੰ ॥੩੩੬॥

She was the devotee of her beloved she remembered the Name of the Lord she was alluring and pleasing.336.

ਪ੍ਰਿਯ ਭਕਤਾ ਠਾਢੀ ਏਕੰਗੀ

ਰੰਗ ਏਕੈ ਰੰਗੈ ਸੋ ਰੰਗੀ

She was the devotee of her beloved and standing alone she was dyed in only one dye

ਨਿਰ ਬਾਸਾ ਆਸਾ ਏਕਾਤੰ

ਪਤਿ ਦਾਸੀ ਭਾਸੀ ਪਰਭਾਤੰ ॥੩੩੭॥

She had no desire whatsoever and she was absorbed in the memory of her husband.337.

ਅਨਿ ਨਿੰਦ੍ਰ ਅਨਿੰਦਾ ਨਿਰਹਾਰੀ

ਪ੍ਰਿਯ ਭਕਤਾ ਬਕਤਾ ਬ੍ਰਤਚਾਰੀ

She neither slept nor ate food she was devotee of her beloved and a vow-observing lady

ਬਾਸੰਤੀ ਟੋਡੀ ਗਉਡੀ ਹੈ

ਭੁਪਾਲੀ ਸਾਰੰਗ ਗਉਰੀ ਛੈ ॥੩੩੮॥

She was beautiful like Vasanti, Todi, Gauri, Bhupali, Sarang etc.338.

ਹਿੰਡੋਲੀ ਮੇਘ ਮਲਾਰੀ ਹੈ

ਜੈਜਾਵੰਤੀ ਗੌਡ ਮਲਾਰੀ ਛੈ

ਬੰਗਲੀਆ ਰਾਗੁ ਬਸੰਤੀ ਛੈ

ਬੈਰਾਰੀ ਸੋਭਾਵੰਤੀ ਹੈ ॥੩੩੯॥

She was glorious like Hindol, Megh, Malhar, Jaijavanti, Gaur, Basant, Bairagi etc.339.

ਸੋਰਠਿ ਸਾਰੰਗ ਬੈਰਾਰੀ ਛੈ

ਪਰਜ ਕਿ ਸੁਧ ਮਲਾਰੀ ਛੈ

ਹਿੰਡੋਲੀ ਕਾਫੀ ਤੈਲੰਗੀ

ਭੈਰਵੀ ਦੀਪਕੀ ਸੁਭੰਗੀ ॥੩੪੦॥

She was emotional like Sorath, Sarang, Bairai, Malhar, Hindol, Tailangi, Bhairavi and Deepak.340.

ਸਰਬੇਵੰ ਰਾਗੰ ਨਿਰਬਾਣੀ

ਲਖਿ ਲੋਭੀ ਆਭਾ ਗਰਬਾਣੀ

She was expert in all musical modes and the beauty itself was getting allured on seeing her

ਜਉ ਕਥਉ ਸੋਭਾ ਸਰਬਾਣੰ

ਤਉ ਬਾਢੇ ਏਕੰ ਗ੍ਰੰਥਾਣੰ ॥੩੪੧॥

If I describe her glory of all types, then there will be an extension of another volume.341.

ਲਖਿ ਤਾਮ ਦਤੰ ਬ੍ਰਤਚਾਰੀ

ਸਬ ਲਗੇ ਪਾਨੰ ਜਟਧਾਰੀ

That great vow-observing Dutt saw vow-observing lady and touched her feet alongwith other hermits with matted locks

ਤਨ ਮਨ ਭਰਤਾ ਕਰ ਰਸ ਭੀਨਾ

ਚਵ ਦਸਵੋ ਤਾ ਕੌ ਗੁਰੁ ਕੀਨਾ ॥੩੪੨॥

He accepted that lady, being absorbed in the love of her husband with her body and mind, as his fourteenth Guru.342.

ਇਤਿ ਪ੍ਰਿਯ ਭਗਤ ਇਸਤ੍ਰੀ ਚਤੁਰਦਸਵਾ ਗੁਰੂ ਸਮਾਪਤੰ ॥੧੪॥

End of the description of the adoption of the fully-devoted lady as his fourteenth Guru.