ਸਲੋਕੁ

Salok:

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ

Give up your cleverness, good people - remember the Lord God, your King!

ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥

Enshrine in your heart, your hopes in the One Lord. O Nanak, your pain, doubt and fear shall depart. ||1||

ਅਸਟਪਦੀ

Ashtapadee:

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ

Reliance on mortals is in vain - know this well.

ਦੇਵਨ ਕਉ ਏਕੈ ਭਗਵਾਨੁ

The Great Giver is the One Lord God.

ਜਿਸ ਕੈ ਦੀਐ ਰਹੈ ਅਘਾਇ

By His gifts, we are satisfied,

ਬਹੁਰਿ ਤ੍ਰਿਸਨਾ ਲਾਗੈ ਆਇ

and we suffer from thirst no longer.

ਮਾਰੈ ਰਾਖੈ ਏਕੋ ਆਪਿ

The One Lord Himself destroys and also preserves.

ਮਾਨੁਖ ਕੈ ਕਿਛੁ ਨਾਹੀ ਹਾਥਿ

Nothing at all is in the hands of mortal beings.

ਤਿਸ ਕਾ ਹੁਕਮੁ ਬੂਝਿ ਸੁਖੁ ਹੋਇ

Understanding His Order, there is peace.

ਤਿਸ ਕਾ ਨਾਮੁ ਰਖੁ ਕੰਠਿ ਪਰੋਇ

So take His Name, and wear it as your necklace.

ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ

Remember, remember, remember God in meditation.

ਨਾਨਕ ਬਿਘਨੁ ਲਾਗੈ ਕੋਇ ॥੧॥

O Nanak, no obstacle shall stand in your way. ||1||

ਉਸਤਤਿ ਮਨ ਮਹਿ ਕਰਿ ਨਿਰੰਕਾਰ

Praise the Formless Lord in your mind.

ਕਰਿ ਮਨ ਮੇਰੇ ਸਤਿ ਬਿਉਹਾਰ

O my mind, make this your true occupation.

ਨਿਰਮਲ ਰਸਨਾ ਅੰਮ੍ਰਿਤੁ ਪੀਉ

Let your tongue become pure, drinking in the Ambrosial Nectar.

ਸਦਾ ਸੁਹੇਲਾ ਕਰਿ ਲੇਹਿ ਜੀਉ

Your soul shall be forever peaceful.

ਨੈਨਹੁ ਪੇਖੁ ਠਾਕੁਰ ਕਾ ਰੰਗੁ

With your eyes, see the wondrous play of your Lord and Master.

ਸਾਧਸੰਗਿ ਬਿਨਸੈ ਸਭ ਸੰਗੁ

In the Company of the Holy, all other associations vanish.

ਚਰਨ ਚਲਉ ਮਾਰਗਿ ਗੋਬਿੰਦ

With your feet, walk in the Way of the Lord.

ਮਿਟਹਿ ਪਾਪ ਜਪੀਐ ਹਰਿ ਬਿੰਦ

Sins are washed away, chanting the Lord's Name, even for a moment.

ਕਰ ਹਰਿ ਕਰਮ ਸ੍ਰਵਨਿ ਹਰਿ ਕਥਾ

So do the Lord's Work, and listen to the Lord's Sermon.

ਹਰਿ ਦਰਗਹ ਨਾਨਕ ਊਜਲ ਮਥਾ ॥੨॥

In the Lord's Court, O Nanak, your face shall be radiant. ||2||

ਬਡਭਾਗੀ ਤੇ ਜਨ ਜਗ ਮਾਹਿ

Very fortunate are those humble beings in this world,

ਸਦਾ ਸਦਾ ਹਰਿ ਕੇ ਗੁਨ ਗਾਹਿ

who sing the Glorious Praises of the Lord, forever and ever.

ਰਾਮ ਨਾਮ ਜੋ ਕਰਹਿ ਬੀਚਾਰ

Those who dwell upon the Lord's Name,

ਸੇ ਧਨਵੰਤ ਗਨੀ ਸੰਸਾਰ

are the most wealthy and prosperous in the world.

ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ

Those who speak of the Supreme Lord in thought, word and deed

ਸਦਾ ਸਦਾ ਜਾਨਹੁ ਤੇ ਸੁਖੀ

know that they are peaceful and happy, forever and ever.

ਏਕੋ ਏਕੁ ਏਕੁ ਪਛਾਨੈ

One who recognizes the One and only Lord as One,

ਇਤ ਉਤ ਕੀ ਓਹੁ ਸੋਝੀ ਜਾਨੈ

understands this world and the next.

ਨਾਮ ਸੰਗਿ ਜਿਸ ਕਾ ਮਨੁ ਮਾਨਿਆ

One whose mind accepts the Company of the Naam,

ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

the Name of the Lord, O Nanak, knows the Immaculate Lord. ||3||

ਗੁਰ ਪ੍ਰਸਾਦਿ ਆਪਨ ਆਪੁ ਸੁਝੈ

By Guru's Grace, one understands himself;

ਤਿਸ ਕੀ ਜਾਨਹੁ ਤ੍ਰਿਸਨਾ ਬੁਝੈ

know that then, his thirst is quenched.

ਸਾਧਸੰਗਿ ਹਰਿ ਹਰਿ ਜਸੁ ਕਹਤ

In the Company of the Holy, one chants the Praises of the Lord, Har, Har.

ਸਰਬ ਰੋਗ ਤੇ ਓਹੁ ਹਰਿ ਜਨੁ ਰਹਤ

Such a devotee of the Lord is free of all disease.

ਅਨਦਿਨੁ ਕੀਰਤਨੁ ਕੇਵਲ ਬਖੵਾਨੁ

Night and day, sing the Kirtan, the Praises of the One Lord.

ਗ੍ਰਿਹਸਤ ਮਹਿ ਸੋਈ ਨਿਰਬਾਨੁ

In the midst of your household, remain balanced and unattached.

ਏਕ ਊਪਰਿ ਜਿਸੁ ਜਨ ਕੀ ਆਸਾ

One who places his hopes in the One Lord

ਤਿਸ ਕੀ ਕਟੀਐ ਜਮ ਕੀ ਫਾਸਾ

the noose of Death is cut away from his neck.

ਪਾਰਬ੍ਰਹਮ ਕੀ ਜਿਸੁ ਮਨਿ ਭੂਖ

One whose mind hungers for the Supreme Lord God,

ਨਾਨਕ ਤਿਸਹਿ ਲਾਗਹਿ ਦੂਖ ॥੪॥

O Nanak, shall not suffer pain. ||4||

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ

One who focuses his conscious mind on the Lord God

ਸੋ ਸੰਤੁ ਸੁਹੇਲਾ ਨਹੀ ਡੁਲਾਵੈ

- that Saint is at peace; he does not waver.

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ

Those unto whom God has granted His Grace

ਸੋ ਸੇਵਕੁ ਕਹੁ ਕਿਸ ਤੇ ਡਰੈ

who do those servants need to fear?

ਜੈਸਾ ਸਾ ਤੈਸਾ ਦ੍ਰਿਸਟਾਇਆ

As God is, so does He appear;

ਅਪੁਨੇ ਕਾਰਜ ਮਹਿ ਆਪਿ ਸਮਾਇਆ

in His Own creation, He Himself is pervading.

ਸੋਧਤ ਸੋਧਤ ਸੋਧਤ ਸੀਝਿਆ

Searching, searching, searching, and finally, success!

ਗੁਰ ਪ੍ਰਸਾਦਿ ਤਤੁ ਸਭੁ ਬੂਝਿਆ

By Guru's Grace, the essence of all reality is understood.

ਜਬ ਦੇਖਉ ਤਬ ਸਭੁ ਕਿਛੁ ਮੂਲੁ

Wherever I look, there I see Him, at the root of all things.

ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥

O Nanak, He is the subtle, and He is also the manifest. ||5||

ਨਹ ਕਿਛੁ ਜਨਮੈ ਨਹ ਕਿਛੁ ਮਰੈ

Nothing is born, and nothing dies.

ਆਪਨ ਚਲਿਤੁ ਆਪ ਹੀ ਕਰੈ

He Himself stages His own drama.

ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ

Coming and going, seen and unseen,

ਆਗਿਆਕਾਰੀ ਧਾਰੀ ਸਭ ਸ੍ਰਿਸਟਿ

all the world is obedient to His Will.

ਆਪੇ ਆਪਿ ਸਗਲ ਮਹਿ ਆਪਿ

He Himself is All-in-Himself.

ਅਨਿਕ ਜੁਗਤਿ ਰਚਿ ਥਾਪਿ ਉਥਾਪਿ

In His many ways, He establishes and disestablishes.

ਅਬਿਨਾਸੀ ਨਾਹੀ ਕਿਛੁ ਖੰਡ

He is Imperishable; nothing can be broken.

ਧਾਰਣ ਧਾਰਿ ਰਹਿਓ ਬ੍ਰਹਮੰਡ

He lends His Support to maintain the Universe.

ਅਲਖ ਅਭੇਵ ਪੁਰਖ ਪਰਤਾਪ

Unfathomable and Inscrutable is the Glory of the Lord.

ਆਪਿ ਜਪਾਏ ਨਾਨਕ ਜਾਪ ॥੬॥

As He inspires us to meditate, O Nanak, so do we meditate. ||6||

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ

Those who know God are glorious.

ਸਗਲ ਸੰਸਾਰੁ ਉਧਰੈ ਤਿਨ ਮੰਤ

The whole world is redeemed by their teachings.

ਪ੍ਰਭ ਕੇ ਸੇਵਕ ਸਗਲ ਉਧਾਰਨ

God's servants redeem all.

ਪ੍ਰਭ ਕੇ ਸੇਵਕ ਦੂਖ ਬਿਸਾਰਨ

God's servants cause sorrows to be forgotten.

ਆਪੇ ਮੇਲਿ ਲਏ ਕਿਰਪਾਲ

The Merciful Lord unites them with Himself.

ਗੁਰ ਕਾ ਸਬਦੁ ਜਪਿ ਭਏ ਨਿਹਾਲ

Chanting the Word of the Guru's Shabad, they become ecstatic.

ਉਨ ਕੀ ਸੇਵਾ ਸੋਈ ਲਾਗੈ

He alone is committed to serve them,

ਜਿਸ ਨੋ ਕ੍ਰਿਪਾ ਕਰਹਿ ਬਡਭਾਗੈ

upon whom God bestows His Mercy, by great good fortune.

ਨਾਮੁ ਜਪਤ ਪਾਵਹਿ ਬਿਸ੍ਰਾਮੁ

Those who chant the Naam find their place of rest.

ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥

O Nanak, respect those persons as the most noble. ||7||

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ

Whatever you do, do it for the Love of God.

ਸਦਾ ਸਦਾ ਬਸੈ ਹਰਿ ਸੰਗਿ

Forever and ever, abide with the Lord.

ਸਹਜ ਸੁਭਾਇ ਹੋਵੈ ਸੋ ਹੋਇ

By its own natural course, whatever will be will be.

ਕਰਣੈਹਾਰੁ ਪਛਾਣੈ ਸੋਇ

Acknowledge that Creator Lord;

ਪ੍ਰਭ ਕਾ ਕੀਆ ਜਨ ਮੀਠ ਲਗਾਨਾ

God's doings are sweet to His humble servant.

ਜੈਸਾ ਸਾ ਤੈਸਾ ਦ੍ਰਿਸਟਾਨਾ

As He is, so does He appear.

ਜਿਸ ਤੇ ਉਪਜੇ ਤਿਸੁ ਮਾਹਿ ਸਮਾਏ

From Him we came, and into Him we shall merge again.

ਓਇ ਸੁਖ ਨਿਧਾਨ ਉਨਹੂ ਬਨਿ ਆਏ

He is the treasure of peace, and so does His servant become.

ਆਪਸ ਕਉ ਆਪਿ ਦੀਨੋ ਮਾਨੁ

Unto His own, He has given His honor.

ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

O Nanak, know that God and His humble servant are one and the same. ||8||14||