ਅਥ ਬਾਨਗਰ ਪੰਧਰਵੋ ਗੁਰੂ ਕਥਨੰ

Now beings the description of the adoption of the Arrow-maker as his Fifteenth Guru

ਤੋਟਕ ਛੰਦ

TOTAK STANZA

ਕਰਿ ਚਉਦਸਵੋਂ ਗੁਰੁ ਦਤ ਮੁਨੰ

ਮਗ ਲਗੀਆ ਪੂਰਤ ਨਾਦ ਧੁਨੰ

Adopting the fourteenth Guru, the sage Dutt, blowing his conch, moved further

ਭ੍ਰਮ ਪੂਰਬ ਪਛਮ ਉਤ੍ਰ ਦਿਸੰ

ਤਕਿ ਚਲੀਆ ਦਛਨ ਮੋਨ ਇਸੰ ॥੩੪੩॥

After wandering through the East, West and North and observing silence, he moved towards the Southern direction.343.

ਅਵਿਲੋਕਿ ਤਹਾ ਇਕ ਚਿਤ੍ਰ ਪੁਰੰ

ਜਨੁ ਕ੍ਰਾਤਿ ਦਿਵਾਲਯ ਸਰਬ ਹਰੰ

There he saw a city of portraits, where there were temples everywhere

ਨਗਰੇਸ ਤਹਾ ਬਹੁ ਮਾਰਿ ਮ੍ਰਿਗੰ

ਸਬ ਸਿੰਘ ਮ੍ਰਿਗੀਪਤਿ ਘਾਇ ਖਗੰ ॥੩੪੪॥

The king of that place had killed many deer and lions with his dagger.344.

ਚਤੁਰੰ ਲਏ ਨ੍ਰਿਪ ਸੰਗਿ ਘਨੀ

ਥਹਰੰਤ ਧੁਜਾ ਚਮਕੰਤ ਅਨੀ

The king took the four division of his army with him

ਬਹੁ ਭੂਖਨ ਚੀਰ ਜਰਾਵ ਜਰੀ

ਤ੍ਰਿਦਸਾਲਯ ਕੀ ਜਨੁ ਕ੍ਰਾਤਿ ਹਰੀ ॥੩੪੫॥

The banners of the army were fluttering and the studded garments were worn by all the warriors the beauty of all of them was making the beauty of all other places shyful.345.

ਤਹ ਬੈਠ ਹੁਤੋ ਇਕ ਬਾਣਗਰੰ

ਬਿਨੁ ਪ੍ਰਾਣ ਕਿਧੌ ਨਹੀ ਬੈਨੁਚਰੰ

An arrow-maker was sitting there, and appeared to be lifeless

ਤਹ ਬਾਜਤ ਬਾਜ ਮ੍ਰਿਦੰਗ ਗਣੰ

ਡਫ ਢੋਲਕ ਝਾਝ ਮੁਚੰਗ ਭਣੰ ॥੩੪੬॥

The small and big drums and the tabors etc. resounded.346.

ਦਲ ਨਾਥ ਲਏ ਬਹੁ ਸੰਗਿ ਦਲੰ

ਜਲ ਬਾਰਿਧ ਜਾਨੁ ਪ੍ਰਲੈ ਉਛਲੰ

The king was with his army and that army was rushing forth like the clouds of doomsday

ਹਯ ਹਿੰਸਤ ਚਿੰਸਤ ਗੂੜ ਗਜੰ

ਗਲ ਗਜਤ ਲਜਤ ਸੁੰਡ ਲਜੰ ॥੩੪੭॥

The horses were neighing and the elephants were trumpeting hearing the roaring of the elephants, the clouds were feeling shy.347.

ਦ੍ਰੁਮ ਢਾਹਤ ਗਾਹਤ ਗੂੜ ਦਲੰ

ਕਰ ਖੀਚਤ ਸੀਚਤ ਧਾਰ ਜਲੰ

ਸੁਖ ਪਾਵਤ ਧਾਵਤ ਪੇਖਿ ਪ੍ਰਭੈ

ਅਵਲੋਕਿ ਬਿਮੋਹਤ ਰਾਜ ਸੁਭੈ ॥੩੪੮॥

That army was moving peacefully, while felling the trees and drinking the water from the water-currents, seeing which all were getting allured.348.

ਚਪਿ ਡਾਰਤ ਚਾਚਰ ਭਾਨੁ ਸੂਅੰ

ਸੁਖ ਪਾਵਤ ਦੇਖ ਨਰੇਸ ਭੂਅੰ

The sun and the moon were frightened from that army and seeing that king, all other kings of the earth were feeling happy

ਗਲ ਗਜਤ ਢੋਲ ਮ੍ਰਿਦੰਗ ਸੁਰੰ

ਬਹੁ ਬਾਜਤ ਨਾਦ ਨਯੰ ਮੁਰਜੰ ॥੩੪੯॥

Various kinds of musical instruments including the drums resounded.349.

ਕਲਿ ਕਿੰਕਣਿ ਭੂਖਤ ਅੰਗਿ ਬਰੰ

ਤਨ ਲੇਪਤ ਚੰਦਨ ਚਾਰ ਪ੍ਰਭੰ

Various kinds of colourful ornaments including Noopar and Kinkini looked splendid and there was the plastering of sandal on all the faces

ਮ੍ਰਿਦੁ ਡੋਲਤ ਬੋਲਤ ਬਾਤ ਮੁਖੰ

ਗ੍ਰਿਹਿ ਆਵਤ ਖੇਲ ਅਖੇਟ ਸੁਖੰ ॥੩੫੦॥

All of them were moving an talking happily and were returning to their homes happily.350.

ਮੁਖ ਪੋਛ ਗੁਲਾਬ ਫੁਲੇਲ ਸੁਭੰ

ਕਲਿ ਕਜਲ ਸੋਹਤ ਚਾਰੁ ਚਖੰ

They were wiping the essences of rose and otto from their faces and there was comely antimony in their eyes

ਮੁਖ ਉਜਲ ਚੰਦ ਸਮਾਨ ਸੁਭੰ

ਅਵਿਲੋਕਿ ਛਕੇ ਗਣ ਗੰਧ੍ਰਬਿਸੰ ॥੩੫੧॥

The pretty faces of al looked fine like ivory and even Ganas and Gandharvas were pleased to see them.351.

ਸੁਭ ਸੋਭਤ ਹਾਰ ਅਪਾਰ ਉਰੰ

ਤਿਲਕੰ ਦੁਤਿ ਕੇਸਰ ਚਾਰੁ ਪ੍ਰਭੰ

There were pretty necklaces around the necks of all and there were frontal marks of saffron on the foreheads of all

ਅਨਸੰਖ ਅਛੂਹਨ ਸੰਗ ਦਲੰ

ਤਿਹ ਜਾਤ ਭਏ ਸਨ ਸੈਨ ਮਗੰ ॥੩੫੨॥

This enormous army was moving on that path.352.

ਫਿਰਿ ਆਇ ਗਏ ਤਿਹ ਪੈਂਡ ਮੁਨੰ

ਕਲਿ ਬਾਜਤ ਸੰਖਨ ਨਾਦ ਧੁਨੰ

ਅਵਿਲੋਕਿ ਤਹਾ ਇਕ ਬਾਨ ਗਰੰ

ਸਿਰ ਨੀਚ ਮਨੋ ਲਿਖ ਚਿਤ੍ਰ ਧਰੰ ॥੩੫੩॥

The sage Dutt, blowing his conch reached on that path were he saw an arrow-maker with his bowed head, sitting like a portrait.353.

ਅਵਿਲੋਕ ਰਿਖੀਸਰ ਤੀਰ ਗਰੰ

ਹਸਿ ਬੈਨ ਸੁ ਭਾਤਿ ਇਮੰ ਉਚਰੰ

ਕਹੁ ਭੂਪ ਗਏ ਲੀਏ ਸੰਗਿ ਦਲੰ

ਕਹਿਓ ਸੋ ਗੁਰੂ ਅਵਿਲੋਕ ਦ੍ਰਿਗੰ ॥੩੫੪॥

The great sage, seeing him, said this, “Where had the king gone with his army?” That arrow-maker replied, “I have not seen anyone with my eyes.”354.

ਚਕਿ ਚਿਤ ਰਹੇ ਅਚਿਤ ਮੁਨੰ

ਅਨਖੰਡ ਤਪੀ ਨਹੀ ਜੋਗ ਡੁਲੰ

The sage, seeing his stable mind, was wonder-struck

ਅਨਆਸ ਅਭੰਗ ਉਦਾਸ ਮਨੰ

ਅਬਿਕਾਰ ਅਪਾਰ ਪ੍ਰਭਾਸ ਸਭੰ ॥੩੫੫॥

That complete and great ascetic never swerved that unattached person with vice-less mind was infinitely glorious.355.

ਅਨਭੰਗ ਪ੍ਰਭਾ ਅਨਖੰਡ ਤਪੰ

ਅਬਿਕਾਰ ਜਤੀ ਅਨਿਆਸ ਜਪੰ

Because of his complete austerity there glory on his face and he was like a vice-less celibate

ਅਨਖੰਡ ਬ੍ਰਤੰ ਅਨਡੰਡ ਤਨੰ

ਹਠਵੰਤ ਬ੍ਰਤੀ ਰਿਖਿ ਅਤ੍ਰ ਸੂਅੰ ॥੩੫੬॥

His now was perfect and the body distinctive he was persistent, vow-observing and like the son of sage Atri.356.

ਅਵਿਲੋਕਿ ਸਰੰ ਕਰਿ ਧਿਆਨ ਜੁਤੰ

ਰਹਿ ਰੀਝ ਜਟੀ ਹਠਵੰਤ ਬ੍ਰਤੰ

The sage Dutt seeing his arrows and meditation, was greatly pleased

ਗੁਰੁ ਮਾਨਿਸ ਪੰਚਦਸ੍ਵੋ ਪ੍ਰਬਲੰ

ਹਠ ਛਾਡਿ ਸਬੈ ਤਿਨ ਪਾਨ ਪਰੰ ॥੩੫੭॥

Adopting him his fifteenth Guru and leaving all his persistence he accepted him as his redeemer.357.

ਇਮਿ ਨਾਹ ਸੌ ਜੋ ਨਰ ਨੇਹ ਕਰੈ

ਭਵ ਧਾਰ ਅਪਾਰਹਿ ਪਾਰ ਪਰੈ

In this way, whosoever loves the Lord, he crosses this infinite ocean of existence

ਤਨ ਕੇ ਮਨ ਕੇ ਭ੍ਰਮ ਪਾਸਿ ਧਰੇ

ਕਰਿ ਪੰਦ੍ਰਸਵੋ ਗੁਰੁ ਪਾਨ ਪਰੇ ॥੩੫੮॥

Removing the illusions of his body ad mind, Dutt fell down at the feet of his Fifteenth Guru in this way.358.

ਇਤਿ ਪੰਦ੍ਰਸਵ ਗੁਰੂ ਬਾਨਗਰ ਸਮਾਪਤੰ ॥੧੫॥

End of the description of the adoption of an Arrow-maker as the Fifteenth Guru.