ਧਨਾਸਰੀ ਮਹਲਾ

Dhanaasaree, First Mehl:

ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ

I live by Your Name; my mind is in ecstasy, Lord.

ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ

True is the Name of the True Lord. Glorious are the Praises of the Lord of the Universe.

ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ

Infinite is the spiritual wisdom imparted by the Guru. The Creator Lord who created, shall also destroy.

ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਸਕੈ ਕੋਈ

The call of death is sent out by the Lord's Command; no one can challenge it.

ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ

He Himself creates, and watches; His written command is above each and every head. He Himself imparts understanding and awareness.

ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥

O Nanak, the Lord Master is inaccessible and unfathomable; I live by His True Name. ||1||

ਤੁਮ ਸਰਿ ਅਵਰੁ ਕੋਇ ਆਇਆ ਜਾਇਸੀ ਜੀਉ

No one can compare to You, Lord; all come and go.

ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ

By Your Command, the account is settled, and doubt is dispelled.

ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ

The Guru dispels doubt, and makes us speak the Unspoken Speech; the true ones are absorbed into Truth.

ਆਪਿ ਉਪਾਏ ਆਪਿ ਸਮਾਏ ਹੁਕਮੀ ਹੁਕਮੁ ਪਛਾਣਾ

He Himself creates, and He Himself destroys; I accept the Command of the Commander Lord.

ਸਚੀ ਵਡਿਆਈ ਗੁਰ ਤੇ ਪਾਈ ਤੂ ਮਨਿ ਅੰਤਿ ਸਖਾਈ

True greatness comes from the Guru; You alone are the mind's companion in the end.

ਨਾਨਕ ਸਾਹਿਬੁ ਅਵਰੁ ਦੂਜਾ ਨਾਮਿ ਤੇਰੈ ਵਡਿਆਈ ॥੨॥

O Nanak, there is no other than the Lord and Master; greatness comes from Your Name. ||2||

ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ

You are the True Creator Lord, the unknowable Maker.

ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ

There is only the One Lord and Master, but there are two paths, by which conflict increases.

ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ

All follow these two paths, by the Hukam of the Lord's Command; the world is born, only to die.

ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ

Without the Naam, the Name of the Lord, the mortal has no friend at all; he carries loads of sin on his head.

ਹੁਕਮੀ ਆਇਆ ਹੁਕਮੁ ਬੂਝੈ ਹੁਕਮਿ ਸਵਾਰਣਹਾਰਾ

By the Hukam of the Lord's Command, he comes, but he does not understand this Hukam; the Lord's Hukam is the Embellisher.

ਨਾਨਕ ਸਾਹਿਬੁ ਸਬਦਿ ਸਿਞਾਪੈ ਸਾਚਾ ਸਿਰਜਣਹਾਰਾ ॥੩॥

O Nanak, through the Shabad, the Word of the Lord and Master, the True Creator Lord is realized. ||3||

ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ

Your devotees look beautiful in Your Court, embellished with the Shabad.

ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ

They chant the Ambrosial Word of His Bani, savoring it with their tongues.

ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ

Savoring it with their tongues, they thirst for the Naam; they are a sacrifice to the Word of the Guru's Shabad.

ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ

Touching the philosopher's stone, they become the philosopher's stone, which transforms lead into gold; O Lord, they become pleasing to your mind.

ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ

They attain the immortal status and eradicate their self-conceit; how rare is that person, who contemplates spiritual wisdom.

ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥੪॥

O Nanak, the devotees look beautiful in the Court of the True Lord; they are dealers in the Truth. ||4||

ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ

I am hungry and thirsty for wealth; how will I be able to go to the Lord's Court?

ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ

I shall go and ask the True Guru, and meditate on the Naam, the Name of the Lord.

ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ

I meditate on the True Name, chant the True Name, and as Gurmukh, I realize the True Name.

ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ

Night and day, I chant the Name of the merciful, immaculate Lord, the Master of the poor.

ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ

The Primal Lord has ordained the tasks to be done; self-conceit is overcome, and the mind is subdued.

ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥

O Nanak, the Naam is the sweetest essence; through the Naam, thirst and desire are stilled. ||5||2||