ਪਉੜੀ

Pauree:

ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ

The body is the fortress of the Infinite Lord; it is obtained only by destiny.

ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ

The Lord Himself dwells within the body; He Himself is the Enjoyer of pleasures.

ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ

He Himself remains detached and unaffected; while unattached, He is still attached.

ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ

He does whatever He pleases, and whatever He does, comes to pass.

ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥

The Gurmukh meditates on the Lord's Name, and separation from the Lord is ended. ||13||