( 70 )

ਸਿਰੀਰਾਗੁ ਮਹਲਾ

Siree Raag, Third Mehl:

ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ

Serving the True Guru, the mind becomes immaculate, and the body becomes pure.

ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ

The mind obtains bliss and eternal peace, meeting with the Deep and Profound Lord.

ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥੧॥

Sitting in the Sangat, the True Congregation, the mind is comforted and consoled by the True Name. ||1||

ਮਨ ਰੇ ਸਤਿਗੁਰੁ ਸੇਵਿ ਨਿਸੰਗੁ

O mind, serve the True Guru without hesitation.

ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਮੈਲੁ ਪਤੰਗੁ ॥੧॥ ਰਹਾਉ

Serving the True Guru, the Lord abides within the mind, and no trace of filth shall attach itself to you. ||1||Pause||

ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ

From the True Word of the Shabad comes honor. True is the Name of the True One.

ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ

I am a sacrifice to those who conquer their ego and recognize the Lord.

ਮਨਮੁਖ ਸਚੁ ਜਾਣਨੀ ਤਿਨ ਠਉਰ ਕਤਹੂ ਥਾਉ ॥੨॥

The self-willed manmukhs do not know the True One; they find no shelter, and no place of rest anywhere. ||2||

ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ

Those who take the Truth as their food and the Truth as their clothing, have their home in the True One.

ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ

They constantly praise the True One, and in the True Word of the Shabad they have their dwelling.

ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥

They recognize the Lord, the Supreme Soul in all, and through the Guru's Teachings they dwell in the home of their own inner self. ||3||

ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ

They see the Truth, and they speak the Truth; their bodies and minds are True.

ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ

True are their teachings, and True are their instructions; True are the reputations of the true ones.

ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥

Those who have forgotten the True One are miserable-they depart weeping and wailing. ||4||

ਸਤਿਗੁਰੁ ਜਿਨੀ ਸੇਵਿਓ ਸੇ ਕਿਤੁ ਆਏ ਸੰਸਾਰਿ

Those who have not served the True Guru-why did they even bother to come into the world?

ਜਮ ਦਰਿ ਬਧੇ ਮਾਰੀਅਹਿ ਕੂਕ ਸੁਣੈ ਪੂਕਾਰ

They are bound and gagged and beaten at Death's door, but no one hears their shrieks and cries.

ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥

They waste their lives uselessly; they die and are reincarnated over and over again. ||5||

ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ

Seeing this world on fire, I rushed to the Sanctuary of the True Guru.

ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ

The True Guru has implanted the Truth within me; I dwell steadfastly in Truth and self-restraint.

ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥੬॥

The True Guru is the Boat of Truth; in the Word of the Shabad, we cross over the terrifying world-ocean. ||6||

ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਹੋਈ

People continue wandering through the cycle of 8.4 million incarnations; without the True Guru, liberation is not obtained.

ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ

Reading and studying, the Pandits and the silent sages have grown weary, but attached to the love of duality, they have lost their honor.

ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਕੋਈ ॥੭॥

The True Guru teaches the Word of the Shabad; without the True One, there is no other at all. ||7||

ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ

Those who are linked by the True One are linked to Truth. They always act in Truth.

ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ

They attain their dwelling in the home of their own inner being, and they abide in the Mansion of Truth.

ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥੮॥੧੭॥੮॥੨੫॥

O Nanak, the devotees are happy and peaceful forever. They are absorbed in the True Name. ||8||17||8||25||