( 49 )

ਸਿਰੀਰਾਗੁ ਮਹਲਾ

Siree Raag, Fifth Mehl:

ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ

That is the essence of the scriptures, and that is a good omen, by which one comes to chant the Name of the Lord.

ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ

The Guru has given me the Wealth of the Lotus Feet of the Lord, and I, without shelter, have now obtained Shelter.

ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ

The True Capital, and the True Way of Life, comes by chanting His Glories, twenty-four hours a day.

ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਆਵਣੁ ਜਾਉ ॥੧॥

Granting His Grace, God meets us, and we no longer die, or come or go in reincarnation. ||1||

ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ

O my mind, vibrate and meditate forever on the Lord, with single-minded love.

ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ

He is contained deep within each and every heart. He is always with you, as your Helper and Support. ||1||Pause||

ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ

How can I measure the happiness of meditating on the Lord of the Universe?

ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ

Those who taste it are satisfied and fulfilled; their souls know this Sublime Essence.

ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ

In the Society of the Saints, God, the Beloved, the Forgiver, comes to dwell within the mind.

ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥

One who has served his God is the emperor of kings||2||

ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ

This is the time to speak and sing the Praise and the Glory of God, which brings the merit of millions of cleansing and purifying baths.

ਰਸਨਾ ਉਚਰੈ ਗੁਣਵਤੀ ਕੋਇ ਪੁਜੈ ਦਾਨੁ

The tongue which chants these Praises is worthy; there is no charity equal to this.

ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ

Blessing us with His Glance of Grace, the Kind and Compassionate, All-powerful Lord comes to dwell within the mind and body.

ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥

My soul, body and wealth are His. Forever and ever, I am a sacrifice to Him. ||3||

ਮਿਲਿਆ ਕਦੇ ਵਿਛੁੜੈ ਜੋ ਮੇਲਿਆ ਕਰਤਾਰਿ

One whom the Creator Lord has met and joined to Himself shall never again be separated.

ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ

The True Creator Lord breaks the bonds of His slave.

ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਬੀਚਾਰਿ

The doubter has been put back on the path; his merits and demerits have not been considered.

ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥

Nanak seeks the Sanctuary of the One who is the Support of every heart. ||4||18||88||

ਸਿਰੀਰਾਗੁ ਮਹਲਾ

Siree Raag, Fifth Mehl:

ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ

With your tongue, repeat the True Name, and your mind and body shall become pure.

ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਕੋਇ

Your mother and father and all your relations-without Him, there are none at all.

ਮਿਹਰ ਕਰੇ ਜੇ ਆਪਣੀ ਚਸਾ ਵਿਸਰੈ ਸੋਇ ॥੧॥

If God Himself bestows His Mercy, then He is not forgotten, even for an instant. ||1||

ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ

O my mind, serve the True One, as long as you have the breath of life.

ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ

Without the True One, everything is false; in the end, all shall perish. ||1||Pause||

ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਜਾਇ

My Lord and Master is Immaculate and Pure; without Him, I cannot even survive.

ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ

Within my mind and body, there is such a great hunger; if only someone would come and unite me with Him, O my mother!

ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਜਾਇ ॥੨॥

I have searched the four corners of the world-without our Husband Lord, there is no other place of rest. ||2||

ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ

Offer your prayers to Him, who shall unite you with the Creator.

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ

The True Guru is the Giver of the Naam; His Treasure is perfect and overflowing.

ਸਦਾ ਸਦਾ ਸਾਲਾਹੀਐ ਅੰਤੁ ਪਾਰਾਵਾਰੁ ॥੩॥

Forever and ever, praise the One, who has no end or limitation. ||3||

ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ

Praise God, the Nurturer and Cherisher; His Wondrous Ways are unlimited.

ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ

Forever and ever, worship and adore Him; this is the most wonderful wisdom.

ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥

O Nanak, God's Flavor is sweet to the minds and bodies of those who have such blessed destiny written on their foreheads. ||4||19||89||