( 69 )

ਭੁਜੰਗ ਛੰਦ

BHUJANG STANZA

ਤਹਾ ਆਪ ਕੀਨੋ ਹੁਸੈਨੀ ਉਤਾਰੰ

ਸਭੂ ਹਾਥ ਬਾਣੰ ਕਮਾਣੰ ਸੰਭਾਰੰ

Then Hussain himself entered the fray, all the warriors took up bows and arrows.

ਰੁਪੇ ਖਾਨਿ ਖੂਨੀ ਕਰੈ ਲਾਗ ਜੁੱਧੰ

ਮੁਖੰ ਰਕਤ ਨੈਣੰ ਭਰੇ ਸੂਰ ਕ੍ਰੁੱਧੰ ॥੪੫॥

The bloody Khans stood firmly and began to fight with faces and eyes red with ire.45.

ਜਗਿਯੋ ਜੰਗ ਜਾਲਮ ਸੁ ਜੋਧੰ ਜੁਝਾਰੰ

ਬਹੇ ਬਾਣ ਬਾਂਕੇ ਬਰੱਛੀ ਦੁਧਾਰੰ

The terrible battle of valiant warriors began. The arrows, spears and double-edged swords were used by the heroes.

ਮਿਲੇ ਬੀਰ ਬੀਰੰ ਮਹਾਂ ਧੀਰ ਬੰਕੇ

ਧਕਾ ਧਕਿ ਸੈਥੰ ਕ੍ਰਿਪਾਨੰ ਝਨੰਕੇ ॥੪੬॥

The warriors met being pushed forward and the swords are jingling.46.

ਭਏ ਢੋਲ ਢੰਕਾਰ ਨਾਦੰ ਨਫੀਰੰ

ਉਠੈ ਬਾਹੁ ਆਘਾਤ ਗੱਜੈ ਸੁ ਬੀਰੰ

The drums and the fifes are resounding, the arms rise to strike blows and the brave fighters are roaring.

ਨਵੰ ਨੱਦ ਨੀਸਾਨ ਬੱਜੇ ਅਪਾਰੰ

ਰੁਲੇ ਤੱਛ ਮੁੱਛੰ ਉਠੀ ਸਸਤ੍ਰ ਝਾਰੰ ॥੪੭॥

The new trumpets resound in great numbers. The chopped heroes are rolling in dust and the sparks arise with the collision of weapons.47.

ਟਕਾ ਟੁੱਕ ਟੋਪੰ ਢਕਾ ਢੁੱਕ ਢਾਲੰ

ਮਹਾਂ ਬੀਰ ਬਾਨੈਤ ਬੰਕੇ ਬਿਕ੍ਰਾਲੰ

The helmets and shield have been broken into bits and the great heroes shooting arrows look terrible and not elegant.

ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ

ਨਚੀ ਡਾਕਿਣੀ ਜੋਗਣੀ ਉਰਧ ਹੇਤੰ ॥੪੮॥

The heroic sprits, ghosts, fiends and goblins are dancing. The vampires, female demons and Shiva also are dancing.48.

ਛੁਟੀ ਜੋਗ ਤਾਰੀ ਮਹਾਂ ਰੁਦ੍ਰ ਜਾਗੇ

ਡਗਿਯੋ ਧਿਆਨ ਬ੍ਰਹਮੰ ਸਭੈ ਸਿੱਧ ਭਾਗੇ

The Supreme Rudra hath awakened on coming out of the Yogic contemplation. The meditation of Brahma hath been interrupted and all the Siddhas (adepts) in great fear have run away from their abodes.

ਹਸੇ ਕਿੰਨਰੰ ਜੱਛ ਬਿੱਦਿਆ ਧਰੇਯੰ

ਨਚੀ ਅੱਛਰਾ ਪੱਛਰਾ ਚਾਰਣੇਯੰ ॥੪੯॥

The Kinnaers, Yakshas and Vidyadhars are laughing and the wives of bards are dancing.49.

ਪਰਿਓ ਘੋਰ ਜੁੱਧੰ ਸੁ ਸੈਨਾ ਪਰਾਨੀ

ਤਹਾਂ ਖਾਂ ਹੁਸੈਨੀ ਮੰਡਿਓ ਬੀਰ ਬਾਨੀ

The fight was most terrible and the army fled away. The great hero Hussain stood firmly in the fled away. The great hero Hussain stood firmly in the field.

ਉਤੈ ਬੀਰ ਧਾਏ ਸੁ ਬੀਰੰ ਜਸ੍ਵਾਰੰ

ਸਬੈ ਬਿਉਤ ਡਾਰੇ ਬਗਾ ਸੇ ਅਸ੍ਵਾਰੰ ॥੫੦॥

The heroes of Jaswal ran towards him. The horsemen were cut in the manner the cloth is cut (by the tailor).50.

ਤਹਾਂ ਖਾਂ ਹੁਸੈਨੀ ਰਹਿਓ ਏਕ ਠਾਢੰ

ਮਨੋ ਜੁੱਧ ਖੰਭੰ ਰਣੰ ਭੂਮ ਗਾਡੰ

There Hussain stood quite alone like the pole of a flagg fixed in the ground.

ਜਿਸੈ ਕੋਪ ਕੈ ਕੈ ਹਠੀ ਬਾਣ ਮਾਰਿਓ

ਤਿਸੈ ਛੇਦ ਕੈ ਪੈਲ ਪਾਰੇ ਪਧਾਰਿਓ ॥੫੧॥

Wherever that tenacious warrior shot his arrow, it pierced though the body and went out. 51.

ਸਹੇ ਬਾਣ ਸੂਰੰ ਸਭੈ ਆਣ ਢੂਕੈ

ਚਹੂੰ ਓਰ ਤੇ ਮਾਰ ਹੀ ਮਾਰ ਕੂਕੈ

The warriors who were struck by arrows came together against him. From all the four sides, they shouted “kill, kill”.

ਭਲੀ ਭਾਂਤਿ ਸੋ ਅਸਤ੍ਰ ਅਉ ਸਸਤ੍ਰ ਝਾਰੇ

ਗਿਰੇ ਭਿਸਤ ਕੋ ਖਾਂ ਹੁਸੈਨੀ ਸਿਧਾਰੇ ॥੫੨॥

They carried and struck their weapons very ably. At last Hussain fell down and left for heaven.52.

ਦੋਹਰਾ

DOHRA

ਜਬੈ ਹੁਸੈਨੀ ਜੂਝਿਓ ਭਯੋ ਸੂਰ ਮਨ ਰੋਸੁ

When Hussain was killed, the warriors were in great fury.

ਭਾਜਿ ਚਲੇ ਅਵਰੇ ਸਭੈ ਉਠਿਓ ਕਟੋਚਨ ਜੋਸੁ ॥੫੩॥

All the other fled, but the forces of Katoch felt excited. 53.

ਚੌਪਈ

CHAUPAI

ਕੋਪਿ ਕਟੋਚਿ ਸਬੈ ਮਿਲਿ ਧਾਏ

ਹਿੰਮਤਿ ਕਿੰਮਤਿ ਸਹਿਤ ਰਿਸਾਏ

All the soldiers of Katoch with great anger together with Himmat and Kimmat.

ਹਰੀ ਸਿੰਘ ਤਬ ਕੀਯਾ ਉਠਾਨਾ

ਚੁਨਿ ਚੁਨਿ ਹਨੇ ਪਖਰੀਯਾ ਜੁਆਨਾ ॥੫੪॥

Then Hari Singh, who came forward, killed many brave horsemen.54

ਨਰਾਜ ਛੰਦ

NARAAJ STANZA

ਤਬੈ ਕਟੋਚ ਕੋਪੀਅੰ

ਸੰਭਾਰ ਪਾਵ ਰੋਪੀਅੰ

Then the Raja of Katoch became furious and stood firmly in the field.

ਸਰੱਕ ਸਸਤ੍ਰ ਝਾਰਹੀ

ਸੁ ਮਾਰਿ ਮਾਰਿ ਉਚਾਰਹੀ ॥੫੫॥

He used his weapons unerringly shouting death (for the enemy).55.

ਚੰਦੇਲ ਚੌਪੀਯੰ ਤਬੈ

ਰਿਸਾਤ ਧਾਤ ਭੇ ਸਬੈ

(From the other side) the Raja of Chandel got enraged and attacked all in a body with indignation.

ਜਿਤੇ ਗਏ ਸੁ ਮਾਰੀਯੰ

ਬਚੇ ਤਿਤੇ ਸਿਧਾਰੀਯੰ ॥੫੬॥

Those who faced him were killed and those who remained behind, ran away.56.

ਦੋਹਰਾ

DOHRA

ਸਾਤ ਸਵਾਰਨ ਕੇ ਸਹਿਤ ਜੂਝੇ ਸੰਗਤ ਰਾਇ

(Sangita Singh) died with his seven companions.

ਦਰਸੋ ਸੁਨਿ ਜੂਝੈ ਤਿਨੈ ਬਹੁਤ ਜੁਝਤ ਭਯੋ ਆਇ ॥੫੭॥

When Darsho came to know of it, he also came in the field and died. 57.

ਹਿੰਮਤ ਹੂੰ ਉਤਰਿਯੋ ਤਹਾ ਬੀਰ ਖੇਤ ਮੰਝਾਰ

Then Himmat came in the battlefield.

ਕੇਤਨ ਕੇ ਤਨਿ ਘਾਇ ਸਹਿ ਕੇਤਨਿ ਕੈ ਤਨਿ ਝਾਰ ॥੫੮॥

He received several wounds and struck his weapons on several others.58.

ਬਾਜ ਤਹਾਂ ਜੂਝਤ ਭਯੋ ਹਿੰਮਤ ਗਯੋ ਪਰਾਇ

His horse was killed there, but Himmat fled.

ਲੋਥ ਕ੍ਰਿਪਾਲਹਿ ਕੀ ਨਮਿਤ ਕੋਪਿ ਪਰੇ ਅਰਰਾਇ ॥੫੯॥

The warriors of Katoch came with great rage in order ot take away the dead body of their Raja Kirpal.59.