( 64 )
ਰਸਾਵਲ ਛੰਦ ॥
RASAVAL STANZA
ਕਿਰਪਾਲ ਕੋਪਿਯੰ ॥
ਹਠੀ ਪਾਵ ਰੋਪਿਯੰ ॥
Kirpal Chand, in great anger, stood firmly in the field.
ਸਰੋਘੰ ਚਲਾਏ ॥
ਬਡੇ ਬੀਰ ਘਾਏ ॥੧੧॥
With his volley of arrows, he killed great warriors.11.
ਹਣੇ ਛੱਤ੍ਰਧਾਰੀ ॥
ਲਿਟੇ ਭੂਪ ਭਾਰੀ ॥
He killed the chief, who lay dead on the ground.
ਮਹਾਂ ਨਾਦ ਬਾਜੇ ॥
ਭਲੇ ਸੂਰ ਗਾਜੇ ॥੧੨॥
The trumpets sounded and the warriors thundered.12.
ਕ੍ਰਿਪਾਲੰ ਕ੍ਰੁੱਧੰ ॥
ਕੀਯੋ ਜੁੱਧ ਸੁੱਧੰ ॥
Kirpal Chand, in great fury, made a great fight.
ਮਹਾਂ ਬੀਰ ਗੱਜੇ ॥
ਮਹਾਂ ਸਾਰ ਬੱਜੇ ॥੧੩॥
Great heroes thundered, while using dreadful weapons.13.
ਕਰਿਯੋ ਜੁੱਧ ਚੰਡੰ ॥
ਸੁਣਿਯੋ ਨਾਵ ਖੰਡੰ ॥
Such a heroic battle was fought that all the people of the world living in nine quarters, knew it.
ਚਲਿਯੋ ਸਸਤ੍ਰ ਬਾਹੀ ॥
ਰਜੌਤੀ ਨਿਬਾਹੀ ॥੧੪॥
His weapons wrought havoc and he exhibited himself as a true fajput.14.
ਦੋਹਰਾ ॥
DOHRA
ਕੋਪ ਭਰੇ ਰਾਜਾ ਸਬੈ ਕੀਨੋ ਜੁੱਧ ਉਪਾਇ ॥
All the chiefs of the allies, in great anger, entered the fray.
ਸੈਨ ਕਟੋਚਨ ਕੀ ਤਬੈ ਘੇਰ ਲਈ ਅਰਰਾਇ ॥੧੫॥
And besieged the army of Katoch. 15.
ਭੁਜੰਗ ਛੰਦ ॥
BHUJANG STANZA
ਚਲੇ ਨਾਂਗਲੂ ਪਾਂਗਲੂ ਵੇਦੜੋਲੰ ॥
ਜਸਵਾਰੇ ਗੁਲੇਰੇ ਚਲੇ ਬਾਂਧ ਟੋਲੰ ॥
The Rajputs of the tribes of Nanglua and Panglu advanced in groups alongwith the soldiers of Jaswar and Guler.
ਤਹਾਂ ਏਕ ਬਾਜਿਓ ਮਹਾਂ ਬੀਰ ਦਿਆਲੰ ॥
ਰਖੀ ਲਾਜ ਜੌਨੇ ਸਭੈ ਬਿਝੜਵਾਲੰ ॥੧੬॥
The greater warrior Dayal also joined and saved the honour of the people of Bijharwal. 16.
ਤਵੰ ਕੀਟ ਤੌ ਲੌ ਤੁਫੰਗੰ ਸੰਭਾਰੋ ॥
ਹ੍ਰਿਦੈ ਏਕ ਰਾਵੰਤ ਕੇ ਤੱਕਿ ਮਾਰੋ ॥
Then this lowly person (the Guru himself) took up his gun and aimed unerringly at one of the chiefs.
ਗਿਰਿਓ ਝੂਮ ਭੂਮੈ ਕਰਿਯੋ ਜੁਧ ਸੁੱਧੰ ॥
ਤਊ ਮਾਰਿ ਬੋਲਿਯੋ ਮਹਾ ਮਾਨਿ ਕ੍ਰੁੱਧੰ ॥੧੭॥
He reeled and fell down on the ground in the battlefield, but even then he thundered in anger.17.
ਤਜਿਯੋ ਤੁਪਕੰ ਬਾਨ ਪਾਨੰ ਸੰਭਾਰੇ ॥
ਚਤੁਰ ਬਾਨਯੰ ਲੈ ਸੁ ਸੱਬਿਯੰ ਪ੍ਰਹਾਰੇ ॥
I then threw away the gun and took the arrows in my hand, I shot four of them.
ਤ੍ਰਿਯੋ ਬਾਨ ਲੈ ਬਾਮ ਪਾਨੰ ਚਲਾਏ ॥
ਲਗੇ ਯਾ ਲਗੇ ਨਾ ਕਛੂ ਜਾਨਿ ਪਾਏ ॥੧੮॥
Another three I discharged with my left hand, whether they struck anybody, I do not know. 18.
ਸੋ ਤਉ ਲਉ ਦਈਵ ਜੁਧ ਕੀਨੋ ਉਝਾਰੰ ॥
ਤਿਨੈ ਖੇਦ ਕੈ ਬਾਰਿ ਕੇ ਬੀਚ ਡਾਰੰ ॥
Then the Lord brought the end of the fight and the enemy was driven out into the river.
ਪਰੀ ਮਾਰ ਬੁੰਗੰ ਛੁਟੀ ਬਾਣ ਗੋਲੀ ॥
ਮਨੋ ਸੂਰ ਬੈਠੇ ਭਲੀ ਖੇਲ ਹੋਲੀ ॥੧੯॥
Form the hill the bullets and arrows were showered. It seemed that the sun set down after playing a good holi.19.
ਗਿਰੇ ਬੀਰ ਭੂਮੰ ਸਰੰ ਸਾਂਗ ਪੇਲੰ ॥
ਰੰਗੇ ਸ੍ਰੌਣ ਬਸਤ੍ਰੰ ਮਨੋ ਫਾਗ ਖੇਲੰ ॥
Pierced by arrows and spears, the warriors fell in the battlefield. Their clothes were dyed with blood, it seemed that they played holi.
ਲੀਯੋ ਜੀਤ ਬੈਰੀ ਕੀਆ ਆਨ ਡੇਰੰ ॥
ਤੇਊ ਜਾਇ ਪਾਰੰ ਰਹੇ ਬਾਰਿ ਕੇਰੰ ॥੨੦॥
After conquering the enemy, they came for rest at heir place of encampment, on the other side of the reiver. 20.
ਭਈ ਰਾਤ੍ਰਿ ਗੁਬਾਰ ਕੇ ਅਰਧ ਜਾਮੰ ॥
ਤਬੈ ਛੋਰਿਗੇ ਬਾਰ ਦੇਵੈ ਦਮਾਮੰ ॥
Sometime after midnight they left, while beating the drums.
ਸਬੈ ਰਾਤ੍ਰਿ ਬੀਤੀ ਉਦਿਓ ਦਿਉਸਰਾਣੰ ॥
ਚਲੇ ਬੀਰ ਚਾਲਾਕ ਖੱਗੰ ਖਿਲਾਣੰ ॥੨੧॥
When the whole night ended and the sun arose, the warriors on out side marched hastily, brandishing their spears.21.
ਭਜਿਓ ਅਲਫ ਖਾਨੰ ਨ ਖਾਨਾ ਸੰਭਾਰਿਓ ॥
ਭਜੇ ਅਉਰ ਬੀਰੰ ਨ ਧੀਰੰ ਬਿਚਾਰਿਓ ॥
Alif Khan fled away, leaving back his belongings. All the other warriors fled away and did not stay anywhere.
ਨਦੀ ਪੈ ਦਿਨੰ ਅਸਟ ਕੀਨੇ ਮੁਕਾਮੰ ॥
ਭਲੀ ਭਾਂਤਿ ਦੇਖੇ ਸਬੈ ਰਾਜ ਧਾਮੰ ॥੨੨॥
I remained there on the bank of the river for eight more days and visited the palaces of all the chiefs.22.
ਚੌਪਈ ॥
CHAUPAI
ਇਤ ਹਮ ਹੋਇ ਬਿਦਾ ਘਰ ਆਏ ॥
ਸੁਲਹ ਨਮਿਤ ਵੈ ਉਤਹਿ ਸਿਧਾਏ ॥
Then I took leave and came home, they went there to settle the terms of peace.
ਸੰਧਿ ਇਨੈ ਉਨ ਕੈ ਸੰਗਿ ਕਈ ॥
ਹੇਤ ਕਥਾ ਪੂਰਨ ਇਤ ਭਈ ॥੨੩॥
Both the parties made and agreement, therefore the story ends here.23.