( 58 )

ਚੌਪਈ

CHAUPI

ਇਹ ਕਾਰਨਿ ਪ੍ਰਭ ਮੋਹਿ ਪਠਾਯੋ

ਤਬ ਮੈ ਜਗਤ ਜਨਮ ਧਰਿ ਆਯੋ

For this reason the Lord sent me and I was born in this world.

ਜਿਮ ਤਿਨ ਕਹੀ ਤਿਨੈ ਤਿਮ ਕਹਿਹੋਂ

ਅਉਰ ਕਿਸੂ ਤੇ ਬੈਰ ਗਹਿਹੋਂ ॥੩੧॥

Whatever the Lord said, I am repeating the same unto you, I do not bear enmity with anyone.31.

ਜੋ ਹਮ ਕੋ ਪਰਮੇਸਰ ਉਚਰਿਹੈਂ

ਤੇ ਸਭ ਨਰਕ ਕੁੰਡ ਮਹਿ ਪਰਿਹੈਂ

Whosoever shall call me the Lord, shall fall into hell.

ਮੋ ਕੌ ਦਾਸ ਤਵਨ ਕਾ ਜਾਨੋ

ਯਾ ਮੈ ਭੇਦ ਰੰਚ ਪਛਾਨੋ ॥੩੨॥

Consider me as His servant and do not think of any difference between me and the Lord.32.

ਮੈ ਹੋ ਪਰਮ ਪੁਰਖ ਕੋ ਦਾਸਾ

ਦੇਖਨ ਆਯੋ ਜਗਤ ਤਮਾਸਾ

I am the servant of the Supreme Purusha and hath come to see the Sport of the world.

ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂ

ਮ੍ਰਿਤ ਲੋਕ ਤੇ ਮੋਨ ਰਹਿਹੋਂ ॥੩੩॥

Whatever the Lord of the world said, I say the same unto you, I cannot remain silent in this abode of death.33.

ਨਰਾਜ ਛੰਦ

NAARAAJ CHHAND

ਕਹਿਓ ਪ੍ਰਭੂ ਸੁ ਭਾਖਿ ਹੋਂ

ਕਿਸੂ ਕਾਨ ਰਾਖਿ ਹੋਂ

I say only that which the Lord hath said, I do not yield to anyone else.

ਕਿਸੂ ਭੇਖ ਭੀਜ ਹੋਂ

ਅਲੇਖ ਬੀਜ ਬੀਜ ਹੋਂ ॥੩੪॥

I do not feel pleased with any particular garb, I sow the seed of God’s Name.34.

ਪਖਾਣ ਪੂਜ ਹੋਂ ਨਹੀਂ

ਭੇਖ ਭੀਜ ਹੋ ਕਹੀਂ

I do not worship stones, nor I have any liking for a particular guise.

ਅਨੰਤ ਨਾਮੁ ਗਾਇ ਹੋਂ

I sing the Name (of the Lord),

ਪਰੱਮ ਪੁਰਖ ਪਾਇ ਹੋਂ ॥੩੫॥

I sing infinite Names (of the Lord), and meet the Supreme Purusha.35.

ਜਟਾ ਸੀਸ ਧਾਰਿਹੋਂ

ਮੁੰਦ੍ਰਕਾ ਸੁਧਾਰਿਹੋਂ

I do not wear matted hair on my head, nor do I put rings in my ears.

ਕਾਨ ਕਾਹੂ ਕੀ ਧਰੋਂ

ਕਹਿਓ ਪ੍ਰਭੂ ਸੁ ਮੈ ਕਰੋਂ ॥੩੬॥

I do not pay attention to anyone else, all my actions are at the bidding of the Lord.36.

ਭਜੋਂ ਸੁ ਏਕ ਨਾਮਯੰ

ਜੁ ਕਾਮ ਸਰਬ ਠਾਮਯੰ

I recite only the Name of the Lord, which is useful at all places.

ਜਾਪ ਆਨ ਕੋ ਜਪੋ

ਅਉਰ ਥਾਪਨਾ ਥਪੋ ॥੩੭॥

I do not meditate on anyone else, nor do I seek assistance from any other quarter.37.

ਬਿਅੰਤ ਨਾਮ ਧਿਆਇ ਹੋਂ

ਪਰਮ ਜੋਤਿ ਪਾਇ ਹੋਂ

I recite infinite Names and attain the Supreme light.

ਧਿਆਨ ਆਨ ਕੋ ਧਰੋਂ

ਨਾਮ ਆਨ ਉਚਰੋਂ ॥੩੮॥

I do not meditate on anyone else, nor do I repeat the Name of anyone else.38.

ਤਵੱਕ ਨਾਮ ਰੱਤਿਯੰ

ਆਨ ਮਾਨ ਮੱਤਿਯੰ

I am absorbed only in the Name of the Lord, and honour none else.

ਪਰੱਮ ਧਿਆਨ ਧਾਰੀਯੰ

ਅਨੰਤ ਪਾਪ ਟਾਰੀਯੰ ॥੩੯॥

By meditating on the Supreme, I am absolved of infinite sins.39.

ਤੁਮੇਵ ਰੂਪ ਰਾਚਿਯੰ

ਆਨ ਦਾਨ ਮਾਚਿਯੰ

I am absorbed only in His Sight, and do not attend to any other charitable action.

ਤਵੱਕ ਨਾਮ ਉਚਾਰਿਯੰ

ਅਨੰਤ ਦੂਖ ਟਾਰਿਯੰ ॥੪੦॥

By uttering only His Name, I am absolved of infinite sorrows.40.

ਚੌਪਈ

CHAUPAI

ਜਿਨ ਜਿਨ ਨਾਮ ਤਿਹਾਰੋ ਧਿਆਇਆ

ਦੂਖ ਪਾਪ ਤਿਹ ਨਿਕਟ ਆਇਆ

Those who mediated on the Name of the Lord, none of the sorrows and sins came near them.

ਜੇ ਜੇ ਅਉਰ ਧਿਆਨ ਕੋ ਧਰਹੀਂ

ਬਹਿਸ ਬਹਿਸ ਬਾਦਨ ਤੇ ਮਰਹੀਂ ॥੪੧॥

Those who meditated on any other Entiey, they ended themselves in futile discussions and quarrels.41.

ਹਮ ਇਹ ਕਾਜ ਜਗਤ ਮੋ ਆਏ

ਧਰਮ ਹੇਤ ਗੁਰਦੇਵ ਪਠਾਏ

I have been sent into this world by the Preceptor-Lord to propagate Dharma (righteousness).

ਜਹਾਂ ਤਹਾਂ ਤੁਮ ਧਰਮ ਬਿਥਾਰੋ

ਦੁਸਟ ਦੋਖੀਅਨਿ ਪਕਰਿ ਪਛਾਰੋ ॥੪੨॥

The Lord asked me to spread Dharma, and vanquish the tyrants and evil-minded persons. 42.

ਯਾਹੀ ਕਾਜ ਧਰਾ ਹਮ ਜਨਮੰ

ਸਮਝ ਲੇਹੁ ਸਾਧੂ ਸਭ ਮਨ ਮੰ

I have taken birth of this purpose, the saints should comprehend this in their minds.

ਧਰਮ ਚਲਾਵਨ ਸੰਤ ਉਬਾਰਨ

ਦੁਸਟ ਸਭਨ ਕੋ ਮੂਲ ਉਪਾਰਨ ॥੪੩॥

(I have been born) to spread Dharma, and protect saints, and root out tyrants and evil-minded persons.43.

ਜੇ ਜੇ ਭਏ ਪਹਿਲ ਅਵਤਾਰਾ

ਆਪੁ ਆਪੁ ਤਿਨ ਜਾਪੁ ਉਚਾਰਾ

All the earlier incarnations caused only their names to be remembered.

ਪ੍ਰਭ ਦੋਖੀ ਕੋਈ ਬਿਦਾਰਾ

ਧਰਮ ਕਰਨ ਕੋ ਰਾਹੁ ਡਾਰਾ ॥੪੪॥

They did not strike the tyrants and did not make them follow th path of Dharma.44.

ਜੇ ਜੇ ਗਉਸ ਅੰਬੀਆ ਭਏ

ਮੈ ਮੈ ਕਰਤ ਜਗਤ ਤੇ ਗਏ

All the earlier prophets ended themselves in ego.

ਮਹਾਪੁਰਖ ਕਾਹੂ ਪਛਾਨਾ

ਕਰਮ ਧਰਮ ਕੋ ਕਛੂ ਜਾਨਾ ॥੪੫॥

And did not comprehend the supreme Purusha, they did not care for the righteous actions.45.

ਅਵਰਨ ਕੀ ਆਸਾ ਕਿਛੁ ਨਾਹੀ

ਏਕੈ ਆਸ ਧਰੋ ਮਨ ਮਾਹੀ

Have no hopes on others, rely only on the ONE Lord.

ਆਨ ਆਸ ਉਪਜਤ ਕਿਛੁ ਨਾਹੀ

ਵਾ ਕੀ ਆਸ ਧਰੋਂ ਮਨ ਮਾਹੀ ॥੪੬॥

The hopes on others are never fruitful, therefore, keep in your mind the hopes on the ONE Lord.46.

ਦੋਹਰਾ

DOHRA

ਕੋਈ ਪੜ੍ਹਤ ਕੁਰਾਨ ਕੋ ਕੋਈ ਪੜ੍ਹਤ ਪੁਰਾਨ

Someone studies the Quran and someone studies the Puranas.

ਕਾਲ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ ॥੪੭॥

Mere reading cannot save one from death. Therefore such works are vain and do not help at the time of death.47.