( 53 )
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਮਚੇ ਬੀਰ ਬੀਰੰ ਅਭੂਤੰ ਭਯਾਣੰ ॥
ਬਜੀ ਭੇਰ ਭੁੰਕਾਰ ਧੁੱਕੇ ਨਿਸਾਣੰ ॥
The warriors fighting with warriors are looking wonderfully frightening. The clattering sound of kettledrums is heard and there is also the thunder of trumpets.
ਨਵੰ ਨੱਦ ਨੀਸਾਣ ਗੱਜੇ ਗਹੀਰੰ ॥
ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੩੯॥
The serious tone of the new trumpets resounds. Somewhere the trunks, somewhere the heads, somewhere the bodies hewed by arrows are seen moving.39.
ਬਹੇ ਖੱਗ ਖੇਤੰ ਖਿਆਲੰ ਖਤੰਗੰ ॥
ਰੁਲੇ ਤੱਛ ਮੁੱਛੰ ਮਹਾ ਜੋਧ ਜੰਗੰ ॥
The warriors strike their swords and care for their arrows in the battlefield. The great heroes, chopped in the war are rolling in dust.
ਬੰਧੇ ਬੀਰ ਬਾਨਾ ਬਡੇ ਐਠਿ ਵਾਰੇ ॥
ਘੁਮੈ ਲੋਹ ਘੁੱਟੰ ਮਨੋ ਮਤਵਾਰੇ ॥੪੦॥
The greatly proud warriors, having tied their quivers and equipped with armour move in the battlefield like the drunkards.40.
ਉਠੀ ਕੂਹ ਜੂਹੰ ਸਮਰ ਸਾਰ ਬੱਜਿਯੰ ॥
ਕਿਧੋ ਅੰਤ ਕੇ ਕਾਲ ਕੋ ਮੇਘ ਗੱਜਿਯੰ ॥
The weapons were struck and there was confusion all around, it seemed that the clouds of doomsday were thundering.
ਭਈ ਤੀਰ ਭੀਰੰ ਕਮਾਣੰ ਕੱੜਕਿਯੰ ॥
ਬਜੇ ਲੋਹ ਕ੍ਰੋਹੰ ਮਹਾਂ ਜੰਗ ਮੱਚਿਯੰ ॥੪੧॥
Hearing the cracking sound bows, the warriors of great endurance are becoming cowards. The steel clatters in rage with steel nad the great war is in progress.41.
ਬਿਰੱਚੇ ਮਹਾਂ ਜੰਗ ਜੋਧਾ ਜੁਆਣੰ ॥
ਖੁਲੇ ਖੱਗ ਖਤ੍ਰੀ ਅਭੂਤੰ ਭਯਾਣੰ ॥
The youthful warriors are moving in this great war, with naked swords the fighters look wonderfully terrible.
ਬਲੀ ਜੁੱਝ ਰੁੱਝੈ ਰਸੰ ਰੁਦ੍ਰ ਰੱਤੇ ॥
ਮਿਲੇ ਹੱਥ ਬੱਖੰ ਮਹਾ ਤੇਜ ਤੱਤੇ ॥੪੨॥
Adsorbed in violent rage, the brave warriors are engaged in war. The heroes with utmost enthusiasm are catching hold the waists of opponents in order to throw them down.42.
ਝਮੀ ਤੇਜ ਤੇਗੰ ਸੁ ਰੋਸੰ ਪ੍ਰਹਾਰੰ ॥
ਰੁਲੇ ਰੁੰਡ ਮੁੰਡੰ ਉਠੀ ਸਸਤ੍ਰ ਝਾਰੰ ॥
The sharp swords glisten and are struck with great rage. Somewhere the trunks and heads are rolling in dust and with the collision of weapons, the fire-sparks arise.
ਬਬਕੰਤ ਬੀਰੰ ਭਭਕੰਤ ਘਾਯੰ ॥
ਮਨੋ ਜੁੱਧ ਇੰਦ੍ਰੰ ਜੁਟਿਓ ਬ੍ਰਿਤਰਾਯੰ ॥੪੩॥
Somewhere the warriors are shouting and somewhere the blood is emerging out of the wounds. It appears that Indira and Britrasura are engaged in war 43.
ਮਹਾਂ ਜੁੱਧ ਮੱਚਿਯੰ ਮਹਾਂ ਸੂਰ ਗਾਜੇ ॥
ਅਪੋ ਆਪ ਮੈਂ ਸਸਤ੍ਰ ਸੋਂ ਸਸਤ੍ਰ ਬਾਜੇ ॥
The terrible war is in progress in which the great heroes are thundering. The weapons collide with the confronting weapons.
ਉਠੇ ਝਾਰ ਸਾਂਗੰ ਮਚੇ ਲੋਹ ਕ੍ਰੋਹੰ ॥
ਮਨੋ ਖੇਲ ਬਾਸੰਤ ਮਾਹੰਤ ਸੋਹੰ ॥੪੪॥
The sparks of fire came out of the striking spears and in violent rage, the steel reigns supreme; it seems that good persons, looking impressive, are playing Holi.44.
ਰਸਾਵਲ ਛੰਦ ॥
RASAAVAL STANZA
ਜਿਤੇ ਬੈਰ ਰੁੱਝੰ ॥
ਤਿਤੇ ਅੰਤ ਜੁੱਝੰ ॥
All the fighters engaged in war against their enemies, ultimately fell as martyrs.
ਜਿਤੇ ਖੇਤ ਭਾਜੇ ॥
ਤਿਤੇ ਅੰਤ ਲਾਜੇ ॥੪੫॥
All those who have run away from the battlefield, they all feel ashamed at the end. 45.
ਤੁਟੇ ਦੇਹ ਬਰਮੰ ॥
ਛੁਟੀ ਹਾਥ ਚਰਮੰ ॥
The armours of the bodies are broken and the shields have fallen from the hands.
ਕਹੂੰ ਖੇਤ ਖੋਲੰ ॥
ਗਿਰੇ ਸੂਰ ਟੋਲੰ ॥੪੬॥
Somewhere there are helmets scattered in the battlefield and somewhere the groups of warriors have fallen.46.
ਕਹੂੰ ਮੁੱਛ ਮੁੱਖੰ ॥
ਕਹੂੰ ਸਸਤ੍ਰ ਸੱਖੰ ॥
Somewhere the faces with whiskers have fallen, somewhere only weapons are lying.
ਕਹੂੰ ਖੋਲ ਖੱਗੰ ॥
ਕਹੂੰ ਪਰਮ ਪੱਗੰ ॥੪੭॥
Somewhere there are scabbards and swords and somewhere there are only few lying in the field.47.
ਗਹੇ ਮੁੱਛ ਬੰਕੀ ॥
ਮੰਡੇ ਆਨ ਹੰਕੀ ॥
Holding their winsome whiskers, the proud warriors are somewhere engaged in fighting.
ਢਕਾ ਢੁੱਕ ਢਾਲੰ ॥
ਉਠੇ ਹਾਲ ਚਾਲੰ ॥੪੮॥
Somewhere the weapons are being struck with great knocking on the shield, a great commotion has arisen (in the field). 48
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਖੁਲੇ ਖੱਗ ਖੂਨੀ ਮਹਾਂ ਬੀਰ ਖੇਤੰ ॥
ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ ॥
The brave warriors are moving in the battlefield with naked swords, smeared with blood, evil spirits, ghosts, fiends and goblins are dancing.
ਬਜੇ ਡੰਕ ਡਉਰੂ ਉਠੇ ਨਾਦ ਸੰਖੰ ॥
ਮਨੋ ਮੱਲ ਜੁੱਟੇ ਮਹਾਂ ਹੱਥ ਬੰਖੰ ॥੪੯॥
The tabor and small drum resound and the sound of conches arises. It appears that the wrestlers, holding with their hands the waists of their opponents are trying to throw them down.49.
ਛਪੈ ਛੰਦ ॥
CHHAPAI STANZA
ਜਿਨ ਸੂਰਨ ਸੰਗ੍ਰਾਮ ਸਬਲ ਸਾਮੁਹਿ ਹ੍ਵੈ ਮੰਡਿਓ ॥
Those warriors who had begun the war confronted their opponents with great strength.
ਤਿਨ ਸੁਭਟਨ ਤੇ ਏਕ ਕਾਲ ਕੋਊ ਜੀਅਤ ਨ ਛੱਡਿਓ ॥
Out of those warriors the KAL had not left anyone alive.
ਸਭ ਖੱਤ੍ਰੀ ਖੱਗ ਖੰਡ ਖੇਤ ਭੂ ਮੰਡਪ ਆਹੁੱਟੇ ॥
All the warriors had gathered in the battlefield holding their swords.
ਸਾਰ ਧਾਰ ਧਰ ਧੂਮ ਮੁਕਤ ਬੰਧਨ ਤੇ ਛੁੱਟੇ ॥
Enduring the somokeless fire of the steel-edge, they have saved themselves from the bondages.
ਹ੍ਵੈ ਟੂਕ ਟੂਕ ਜੁੱਝੈ ਸਬੈ ਪਾਵ ਨ ਪਾਛੈ ਡਾਰੀਅੰ ॥
They have all been chopped and fallen as martyrs and none of them hath retraced his steps.
ਜੈਕਾਰ ਅਪਾਰ ਸੁਧਾਰ ਹੁਅੰ ਬਾਸਿਵ ਲੋਕ ਸਿਧਾਰੀਅੰ ॥੫੦॥
Those who have gone like this to the abode of Indra, they are hailed with utmost reverence in the world. 50.
ਚੌਪਈ ॥
CHAUPAI
ਇਹ ਬਿਧਿ ਮਚਾ ਘੋਰ ਸੰਗ੍ਰਾਮਾ ॥
ਸਿਧਏ ਸੂਰ ਸੂਰਿ ਕੇ ਧਾਮਾ ॥
Suchlike horrible war blazed and the brave warriors left for their (heavenly) abode.
ਕਹਾ ਲਗੈ ਵਹ ਕਥੋਂ ਲਰਾਈ ॥
ਆਪਨ ਪ੍ਰਭਾ ਨ ਬਰਨੀ ਜਾਈ ॥੫੧॥
Upto which limit should I describe that war? I cannot describe it with my own understanding.51.
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ॥
ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ॥
(The descendants of Lava) have all been victorious and the (descendants of Kusha) were all defeated. The descendants of Kusha who remained alive, saved themselves by fleeing away.
ਚਤੁਰ ਬੇਦ ਪਠਿਯੰ ਕੀ꠳ਯੋ ਕਾਸਿ ਬਾਸੰ ॥
ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ ॥੫੨॥
They went to Kashi and real all the four Vedas. They lived there for many years.52.
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੩॥ ਅਫਜੂ ॥੧੮੯॥
End of the Third Chapter of BACHITTAR NATAK entitled The Description of the War of the Descendants of LAVA KUSHA.3.189.
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਜਿਨੈ ਬੇਦ ਪਠਿਓ ਸੁ ਬੇਦੀ ਕਹਾਏ ॥
ਤਿਨੈ ਧਰਮ ਕੇ ਕਰਮ ਨੀਕੇ ਚਲਾਏ ॥
Those who studied the Vedas, called Vedis (Bedis), they absorbed themselves in good acts of righteousness.
ਪਠੇ ਕਾਗਦੰ ਮੱਦ੍ਰ ਰਾਜਾ ਸੁਧਾਰੰ ॥
ਅਪੋ ਆਪ ਮੋ ਬੈਰ ਭਾਵੰ ਬਿਸਾਰੰ ॥੧॥
The Sodhi king of Madra Desha (Punjab) sent letters to them, entreating them to forget the past enmities.1.
ਨ੍ਰਿਪੰ ਮੁਕਲਿਅੰ ਦੂਤ ਸੋ ਕਾਸਿ ਆਯੰ ॥
ਸਬੈ ਬੇਦਿਯੰ ਭੇਦ ਭਾਖੇ ਸੁਨਾਯੰ ॥
The messengers sent by the king came to Kashi and gave the message to all the Bedis.
ਸਬੈ ਬੇਦ ਪਾਠੀ ਚਲੇ ਮੱਦ੍ਰ ਦੇਸੰ ॥
ਪ੍ਰਣਾਮੰ ਕੀਯੋ ਆਨ ਕੈ ਕੈ ਨਰੇਸੰ ॥੨॥
All the reciters of the Vedas came to Madra Desha and made obeisance to the king.2.
ਧੁਨੰ ਬੇਦ ਕੀ ਭੂਪ ਤਾਂ ਤੇ ਕਰਾਈ ॥
ਸਬੈ ਪਾਸ ਬੈਠੇ ਸਭਾ ਬੀਚ ਭਾਈ ॥
The king caused them to recite the Vedas in the traditional manner and all the brethren (both Sodhis and Pelis) sat tohether.
ਪੜ੍ਹੇ ਸਾਮ ਬੇਦੰ ਜੁਜਰ ਬੇਦ ਕੱਥੰ ॥
ਰਿਗੰ ਬੇਦ ਪਠਿਯੰ ਕਰੇ ਭਾਵ ਹੱਥੰ ॥੩॥
Saam-Veda, Yajur-Veda and Rig-Ved were recited, the essence of the sayings was imbibed (by the king and his clan).3.