( 51 )

ਨਰਾਜ ਛੰਦ

NARAAJ STANZA

ਸਰੋਖ ਸੂਰ ਸਾਜਿਅੰ

ਬਿਸਾਰ ਸੰਕ ਬਾਜਿਅੰ

The warriors are fiercely adorned with weapons, with which tthey fight forsaking all doubts.

ਨਿਸੰਕ ਸਸਤ੍ਰ ਮਾਰਹੀ

ਉਤਾਰ ਅੰਗ ਡਾਰਹੀ ॥੧੦॥

Without hesitation they strike the weapons and chop the limbs.10.

ਕਛੂ ਕਾਨ ਰਾਖਹੀਂ

ਸੁ ਮਾਰ ਮਾਰ ਭਾਖਹੀਂ

They do not care at all and shout “kill, kill”.

ਸੁ ਹਾਂਕ ਹਾਠ ਰੇਲਯੰ

ਅਨੰਤ ਸਸਤ੍ਰ ਝੇਲਯੰ ॥੧੧॥

They challenge and drive with force and endure the blows of many weapons.11.

ਹਜਾਰ ਹੂਰ ਅੰਬਰੰ

ਬਿਰੁਧ ਕੈ ਸ੍ਵਯੰਬਰੰ

Thousand of houris (beautiful heavenly damsels) move in the sky; they move forward to marry the martyrs.

ਕਰੂਰ ਭਾਂਤ ਡੋਲਹੀ

ਸੁ ਮਾਰ ਮਾਰ ਬੋਲਹੀ ॥੧੨॥

The warriors move in the battlefield in a frightful manner, and utter “kill, kill” 12.

ਕਹੂੰ ਕਿ ਅੰਗ ਕੱਟੀਅੰ

ਕਹੂੰ ਸੁਰੋਹ ਪੱਟੀਅੰ

The limbs of some warrior have been chopped and the hair of some have been uprooted.

ਕਹੂੰ ਸੁ ਮਾਸ ਮੁੱਛੀਅੰ

ਗਿਰੇ ਸੁ ਤੱਛ ਮੁੱਛੀਅੰ ॥੧੩॥

The flesh of someone has been peeled and someone hath fallen after being chopped.13.

ਢਮੱਕ ਢੋਲ ਢਾਲਯੰ

ਹਰੋਲ ਹਾਲ ਚਾਲਯੰ

There is knocking sound of drums and shield. The frontline army hath been uprooted.

ਝਟਾਕ ਝਟ ਬਾਹੀਅੰ

ਸੁ ਬੀਰ ਸੈਨ ਗਾਹੀਅੰ ॥੧੪॥

The warriors strike their weapons very quickly and trample over the heroic army.14.

ਨਵੰ ਨਿਸਾਣ ਬਾਜਿਅੰ

ਸੁ ਬੀਰ ਧੀਰ ਗਾਜਿਅੰ

New trumpets resound and the mighty warriors with quality of forbearance, roar.

ਕ੍ਰਿਪਾਣ ਬਾਣ ਬਾਹਹੀ

ਅਜਾਤ ਅੰਗ ਲਾਹਹੀ ॥੧੫॥

They strike the swords and shoot the arrows and suddenly chop away the limbs. 15.

ਬਿਰੁੱਧ ਕ੍ਰੁੱਧ ਰਾਜਿਯੰ

ਚਾਰ ਪੈਰ ਭਾਜਿਯੰ

Filled with anger, they move forward and do not go back even four feet.

ਸੰਭਾਰ ਸਸਤ੍ਰ ਗਾਜਹੀ

ਸੁ ਨਾਦ ਮੇਘ ਲਾਜਹੀ ॥੧੬॥

They hold the weapons and challenge and hearing their thunder, the clouds feel shy.16.

ਹਲੰਕ ਹਾਕ ਮਾਰਹੀ

ਸਰੱਕ ਸਸਤ੍ਰ ਝਾਰਹੀ

They raise their heart-rending shouts and strike their weapons violently.

ਭਿਰੇ ਬਿਸਾਰਿ ਸੋਕਿਯੰ

ਸਿਧਾਰ ਦੇਵ ਲੋਕਿਯੰ ॥੧੭॥

They fight, forgetting all sorrows and several of them move towards heaven.17.

ਰਿਸੇ ਬਿਰੁੱਧ ਬੀਰਯੰ

ਸੁ ਮਾਰਿ ਝਾਰਿ ਤੀਰਯੰ

The warriors filled with ire and moving forward shoot a volley of arrows.

ਸਬਦ ਸੰਖ ਬੱਜਿਯੰ

ਸੁ ਬੀਰ ਧੀਰ ਸੱਜਿਯੰ ॥੧੮॥

The conch is blown and in such a terrible time, the warriors get adorned with patience. 18.