( 48 )

ਚੌਪਈ

CHAUPAI

ਪ੍ਰਿਥਮ ਕਾਲ ਜਬ ਕਰਾ ਪਸਾਰਾ

In the beginning when KAL created the world

ਓਅੰਕਾਰ ਤੇ ਸ੍ਰਿਸਟ ਉਪਾਰਾ

It was brought into being by Aumkara (the One Lord).

ਕਾਲਸੈਣ ਪ੍ਰਿਥਮੈ ਭਇਓ ਭੂਪਾ

Kal sain was the first king

ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥

Who was of immeasurable strength and supreme beauty.10.

ਕਾਲਕੇਤ ਦੂਸਰ ਭੂਅ ਭਯੋ

Kalket became the second king

ਕ੍ਰੂਰ ਬਰਸ ਤੀਸਰ ਜਗ ਠਯੋ

And Kurabaras, the third.

ਕਾਲਧੁਜ ਚਤੁਰਥ ਨ੍ਰਿਪ ਸੋਹੈ

Kaldhuj was the fourth kin

ਜਿਹ ਤੇ ਭਇਓ ਜਗਤ ਸਭ ਕੋ ਹੈ ॥੧੧॥

From whon the whole world originated. 11.

ਸਹਸਰਾਛ ਜਾ ਕੇ ਸੁਭ ਸੋਹੈਂ

ਸਹਸ ਪਾਦ ਜਾ ਕੇ ਤਨ ਮੋ ਹੈਂ

He had a thousand eyes and thousand feet.

ਸੇਖਨਾਗ ਪਰ ਸੋਇਬੋ ਕਰੈ

He slept on Sheshanaga

ਜਗ ਤਹਿ ਸੇਖਸਾਇ ਉਚਰੈ ॥੧੨॥

Therefore he was called the master of Shesha.12.

ਏਕ ਸ੍ਰਵਣ ਤੇ ਮੈਲ ਨਿਕਾਰਾ

Out of the secretion from one of his ears

ਤਾ ਤੇ ਮਧੁ ਕੀਟਭ ਤਨ ਧਾਰਾ

Madhu and Kaitabh came into being.

ਦੁਤੀਯ ਕਾਨ ਤੇ ਮੈਲੁ ਨਿਕਾਰੀ

And from the secretion of the other ear

ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥

The whole world materialized.13.

ਤਿਨ ਕੋ ਕਾਲ ਬਹੁਰ ਬਧ ਕਰਾ

After some period the Lord killed the demons (Madhu and Kaitabh).

ਤਿਨ ਕੋ ਮੇਦ ਸਮੁੰਦ ਮੋ ਪਰਾ

Their marrow flowed into the ocean.

ਚਿਕਨ ਤਾਸ ਜਲ ਪਰ ਤਿਰ ਰਹੀ

The greasy substance floated thereon because of that medital (marrow)

ਮੇਧਾ ਨਾਮ ਤਬਹਿ ਤੇ ਕਹੀ ॥੧੪॥

The earth was called medha (or medani).14.

ਸਾਧ ਕਰਮ ਜੇ ਪੁਰਖ ਕਮਾਵੈ

Because of virtuous actions

ਨਾਮ ਦੇਵਤਾ ਜਗਤ ਕਹਾਵੈ

A purusha (person) is known as devta (god)

ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ

And because of evil actions

ਨਾਮ ਅਸੁਰ ਤਿਨ ਕੋ ਸਭ ਧਰਹੀਂ ॥੧੫॥

He is known as asura (demon).15.

ਬਹੁ ਬਿਥਾਰ ਕਹਾ ਲਗੈ ਬਖਾਨੀਅਤ

If everything is described in detail

ਗ੍ਰੰਥ ਬਢਨ ਤੇ ਅਤਿ ਡਰੁ ਮਾਨੀਅਤ

It is feared that the description will become voluminous.

ਤਿਨ ਤੇ ਹੋਤ ਬਹੁਤ ਨ੍ਰਿਪ ਆਏ

There were many kings after Kaldhuj

ਦੱਛ ਪ੍ਰਜਾਪਤਿ ਜਿਨ ਉਪਜਾਏ ॥੧੬॥

Like Daksha Prajapati etc. 16.

ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆ

Ten thousand daughters were born to them

ਜਿਹ ਸਮਾਨ ਕਹ ਲਗੈ ਅੰਨਿਆ

Whose beauty was not matched by others.

ਕਾਲ ਕ੍ਰਿਆ ਐਸੀ ਤਹ ਭਈ

In due course all these daughters

ਤੇ ਸਭ ਬਿਆਹਿ ਨਰੇਸਨ ਦਈ ॥੧੭॥

Were married with the kings.17.

ਦੋਹਰਾ

DOHRA

ਬਨਤਾ ਕਦਰੂ ਦਿਤਿ ਅਦਿਤਿ ਰਿਖ ਬਰੀ ਬਨਾਇ

Banita, Kadaru, Diti and Aditi became the wives of sages (rishis),

ਨਾਗ ਨਾਗਰਿਪੁ ਦੇਵ ਸਭ ਦਈਤ ਲਏ ਉਪਜਾਇ ॥੧੮॥

And Nagas, their enemies (like Garuda), the gods and demons were born to them.18.