( 38 )

ਤ੍ਵ ਪ੍ਰਸਾਦਿ ਕਬਿਤ

BY THY GRACE KABITT

ਅਤ੍ਰ ਕੇ ਚਲੱਯਾ ਛਿਤ ਛਤ੍ਰ ਕੇ ਧਰੱਯਾ ਛਤ੍ਰ ਧਾਰੀਓਂ ਕੇ ਛਲੱਯਾ ਮਹਾ ਸਤ੍ਰਨ ਕੇ ਸਾਲ ਹੈਂ

He operates the weapons, beguiles the sovereigns of the earth having canopies over their heads and mashes the mighty enemies.

ਦਾਨ ਕੇ ਦਿਵਯਾ ਮਹਾ ਮਾਨ ਕੇ ਬਢਯਾ ਅਵਸਾਨ ਕੇ ਦਿਵਯਾ ਹੈਂ ਕਟਯਾ ਜਮ ਜਾਲ ਹੈਂ

He is the Donor of gifts, He causes to enhance the great honour, He is the giver of encouragement for greater effort and is the cutter of the snare of death.

ਜੁਧ ਕੇ ਜਿਤਯਾ ਬਿਰੁਧ ਕੇ ਮਿਟਯਾ ਮਹਾਂ ਬੁਧਿ ਕੇ ਦਿਵਯਾ ਮਹਾਂ ਮਾਨ ਹੂੰ ਕੇ ਮਾਨ ਹੈਂ

He is the conqueror of war and effacer of the opposition, He is giver of great intellect and the Honour of the illustrious.

ਗਿਆਨ ਹੂੰ ਕੇ ਗਿਆਤਾ ਮਹਾਂ ਬੁਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥

He is the knower of the knowledge, the giver-god of he supreme intellect He is the death of death and also the death of the supreme death (Maha Kal).1.253.

ਪੂਰਬੀ ਪਾਰ ਪਾਵੈਂ ਹਿੰਗੁਲਾ ਹਿਮਾਲੈ ਧਿਆਵੈਂ ਗੋਰ ਗਰਦੇਜੀ ਗੁਨ ਗਾਵੈਂ ਤੇਰੇ ਨਾਮ ਹੈਂ

The inhabitants of the east could not know Thy end, the people of Hingala and Himalaya mountains remember Thee, residents of Gor and Gardez sing he Praises of Thy Name.

ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ

The Yogis perform Yoga, many are absorbed in doing Pranayama and residents of Arabia remember Thy Name.

ਫਰਾ ਕੇ ਫਿਰੰਗੀ ਮਾਨੈਂ ਕੰਧਾਰੀ ਕੁਰੇਸੀ ਜਾਨੈਂ ਪਛਮ ਕੇ ਪਛਮੀ ਪਛਾਨੈਂ ਨਿਜ ਕਾਮ ਹੈਂ

The people of France and England revere Thee, the inhabitants of Kandhaar and Quraishis know Thee the people of western side recognize their duty towards Thee.

ਮਰਹਟਾ ਮਘੇਲੇ ਤੇਰੀ ਮਨ ਸੋਂ ਤਪਸਿਆ ਕਰੈ ਦ੍ਰਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈਂ ॥੨॥੨੫੪॥

The inhabitants of Maharashtra and Magadha perform austerities with profound affection the residents of Drawar and Tilang countries recognise Thee as the Abode of Dharma.2.254

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ

The Bengalis of Bengal, the Phirangis of Phirangistan and Dilwalis of Delhi are the followers of Thy Command.

ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ

The Rohelas of Rohu mountain, the Maghelas of Magadha, the heroic Bangasis of Bangas and the Bundhelas of Bundhelkhand destroy their sins in Thy devotion.

ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ꠳ਯਾਵੈ ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ

Gorkhas sing Thy Praises, the residents of China and Manchuria bow their heads before Thee and the Tibetans destroy the sufferings of their bodies by remembering Thee.

ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥੩॥੨੫੫॥

Those who meditated on Thee, they obtained perfect Glory, they obtained perfect Glory, they prosper greatly with wealth, fruit and flowers in their homes.3.255.

ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹੈਂ

Thou art called Indra among gods, Shiva among the donors and also garbless though he wears the Ganges.

ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਦੀਨ ਸਾਧ ਅਧੀਨ ਕਹੀਅਤੁ ਹੈਂ

Thou art the brightness in colour, adept in sound and beauty, and not low before anybody, but obedient to the saint.

ਪਾਈਐ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਬਿਦਿਆ ਕੇ ਉਦਾਰ ਹੈਂ ਅਪਾਰ ਕਹੀਅਤੁ ਹੈਂ

One cannot know Thy limit, O Infinitely Glorious Lord! Thou art the Giver of all learning, therefore Thou art called Boundless.

ਹਾਥੀ ਕੀ ਪੁਕਾਰ ਪਲ ਪਾਛੈ ਪਹੁਚਤ ਤਾਹਿ ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤੁ ਹੈਂ ॥੪॥੨੫੬॥

The cry of an elephant reaches Thee after some time, but the trumpet of an ant is heard by Thee before it.4.256

ਕੇਤੇ ਇੰਦ੍ਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸਨਾ ਅਵਤਾਰ ਕੇਤੇ ਰਾਮ ਕਹੀਅਤੁ ਹੈਂ

There are many Indras, many four-headded Brahmas, many incarnations of Krishna and many called Ram at His Gate.

ਕੇਤੇ ਸਸਿ ਰਾਸੀ ਕੇਤੇ ਸੂਰਜ ਪ੍ਰਕਾਸੀ ਕੇਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤੁ ਹੈਂ

There are many moons, many signs of Zodiac and many illuminating suns, there are many ascetics, stoics and Yogis consuming their bodies with austerity at His Gate.

ਕੇਤੇ ਮਹਾਦੀਨ ਕੇਤੇ ਬਿਆਸ ਸੇ ਪ੍ਰਬੀਨ ਕੇਤੇ ਕੁਮੇਰ ਕੁਲੀਨ ਕੇਤੇ ਜਛ ਕਹੀਅਤੁ ਹੈਂ

There are many Muhammads, many adepts like Vyas, many Kumars (Kubers) and many belonging to high clans and many are called Yakshas.

ਕਰਤ ਹੈਂ ਬਿਚਾਰ ਪੈ ਪੂਰਨ ਕੋ ਪਾਵੈ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤੁ ਹੈਂ ॥੫॥੨੫੭॥

All of them reflect upon Him, but none can know His limit, therefore they consider the Infinite Lord Supportless.5.257.

ਪੂਰਨ ਅਵਤਾਰ ਨਿਰਾਧਾਰ ਹੈ ਪਾਰਾਵਾਰ ਪਾਈਐ ਪਾਰ ਪੈ ਅਪਾਰ ਕੈ ਬਖਾਨੀਐ

He is Perfect Entity, Supportless and without Limits, His end is unknown, therefore He is described as Infinite.

ਅਦ੍ਵੈ ਅਬਿਨਾਸੀ ਪਰਮ ਪੂਰਨ ਪ੍ਰਕਾਸੀ ਮਹਾ ਰੂਪ ਹੂੰ ਕੇ ਰਾਸੀ ਹੈਂ ਅਨਾਸੀ ਕੈ ਕੈ ਮਾਨੀਐ

He is Non-dual, Immortal, Supreme, Perfectly Lustrous, Treasure of Supreme Beauty and deemed eternal.

ਜੰਤ੍ਰ ਹੂੰ ਜਾਤ ਜਾ ਕੀ ਬਾਪ ਹੂੰ ਮਾਇ ਤਾ ਕੀ ਪੂਰਨ ਪ੍ਰਭਾ ਕੀ ਸੁ ਛਟਾ ਕੈ ਅਨੁਮਾਨੀਐ

He is without Yantra (mystical diagram) and caste, without father and mother and presumed as the splash of Perfect beauty.

ਤੇਜ ਹੂੰ ਕੋ ਤੰਤ੍ਰ ਹੈਂ ਕਿ ਰਾਜਸੀ ਕੋ ਜੰਤ੍ਰ ਹੈਂ ਕਿ ਮੋਹਨੀ ਕੋ ਮੰਤ੍ਰ ਹੈਂ ਨਿਜੰਤ੍ਰ ਕੈ ਕੈ ਜਾਨੀਐ ॥੬॥੨੫੮॥

It cannot be said whether He is the Abode of Splendour of political mechanism or the incantaion of an enchantress or the inspiration of all of them. 6.258.

ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ ਕਿ ਸੁਧਤਾ ਕੋ ਘਰੁ ਹੈਂ ਕਿ ਸਿਧਤਾ ਕੀ ਸਾਰ ਹੈਂ

Is He the tree of Splendour? Is He the tank of activity? Is He the Abode of Purity? Is He the essence of Powers?

ਕਾਮਨਾ ਕੀ ਖਾਨ ਹੈਂ ਕਿ ਸਾਧਨਾ ਕੀ ਸਾਨ ਹੈਂ ਬਿਰਕਤਤਾ ਕੀ ਬਾਨ ਹੈਂ ਕਿ ਬੁਧਿ ਕੋ ਉਦਾਰ ਹੈਂ

Is He the treasure of he fulfillment of desires? Is He the Glory of discipline? Is He the dignity of asceticism? Is He the master of generous intellect?

ਸੁੰਦਰ ਸਰੂਪ ਹੈਂ ਕਿ ਭੂਪਨ ਕੋ ਭੂਪ ਹੈਂ ਕਿ ਰੂਪ ਹੂੰ ਕੋ ਰੂਪ ਹੈਂ ਕੁਮਤਿ ਕੋ ਪ੍ਰਹਾਰੁ ਹੈਂ

Doth He contain beautiful form? Is He the king of kings? Is He the beauty? Is He the Destroyer of bad intellect?

ਦੀਨਨ ਕੋ ਦਾਤਾ ਹੈਂ ਗਨੀਮਨ ਕੋ ਗਾਰਕ ਹੈਂ ਸਾਧਨ ਕੋ ਰਛਕ ਹੈਂ ਗੁਨਨ ਕੋ ਪਹਾਰੁ ਹੈਂ ॥੭॥੨੫੯॥

Is He the Donor of the poor? Is He the perisher of the enemies? Is he the Protector of the saints? Is He the mountain of qualities? 7.259.

ਸਿਧ ਕੋ ਸਰੂਪ ਹੈਂ ਕਿ ਬੁਧਿ ਕੋ ਬਿਭੂਤਿ ਹੈਂ ਕਿ ਕ੍ਰੁਧ ਕੋ ਅਭੂਤ ਹੈਂ ਕਿ ਅਛੈ ਅਬਿਨਾਸੀ ਹੈਂ

He is the salvation-incarnate, He is the wealth of intellect, He is the destroyer of anger, He is Unassailable and eternal.

ਕਾਮ ਕੋ ਕੁਨਿੰਦਾ ਹੈਂ ਕਿ ਖੂਬੀ ਕੋ ਦਹਿੰਦਾ ਹੈਂ ਗਨੀਮ ਕੋ ਗਰਿੰਦਾ ਹੈਂ ਕਿ ਤੇਜ ਕੋ ਪ੍ਰਕਾਸੀ ਹੈਂ

He is the doer of errand and the giver of qualities. He is the perisher of enemies and igniter of fire.;

ਕਾਲ ਹੂੰ ਕੋ ਕਾਲ ਹੈਂ ਕਿ ਸਤ੍ਰਨ ਕੋ ਸਾਲ ਹੈਂ ਕਿ ਮਿਤ੍ਰਨ ਕੋ ਪੋਖਤ ਹੈਂ ਕਿ ਬ੍ਰਿਧਤਾ ਕੋ ਬਾਸੀ ਹੈਂ

He is the death of death and smasher of enemies; He is the Protector of Friends and subduer of excellence.

ਜੋਗ ਹੂੰ ਕੋ ਜੰਤ੍ਰ ਹੈਂ ਕਿ ਤੇਜ ਹੂੰ ਕੋ ਤੰਤ੍ਰ ਹੈਂ ਕਿ ਮੋਹਨੀ ਕੋ ਮੰਤ੍ਰ ਹੈਂ ਕਿ ਪੂਰਨ ਪ੍ਰਕਾਸੀ ਹੈਂ ॥੮॥੨੬੦॥

He is the mystical diagram of gaining control over Yoga, He is the mystical formula of overpowering glory; He is the incantation of bewitching the enchantress and perfect enlightener.8.260.

ਰੂਪ ਕੋ ਨਿਵਾਸ ਹੈਂ ਕਿ ਬੁਧਿ ਕੋ ਪ੍ਰਕਾਸ ਹੈਂ ਕਿ ਸਿਧਤਾ ਕੋ ਬਾਸ ਹੈਂ ਕਿ ਬੁਧਿ ਹੂੰ ਕੋ ਘਰੁ ਹੈਂ

He is the Abode of Beauty and enlightener of intellect; He is the home of salvation and the dwelling of intelligence.

ਦੇਵਨ ਕੋ ਦੇਵ ਹੈਂ ਨਿਰੰਜਨ ਅਭੇਵ ਹੈਂ ਅਦੇਵਨ ਕੋ ਦੇਵ ਹੈਂ ਕਿ ਸੁਧਤਾ ਕੋ ਸਰੁ ਹੈਂ

He is the god of gods and the Indiscriminate Transcendent Lord; He is the Deity of the demons and the tank of Purity.

ਜਾਨ ਕੋ ਬਚਯਾ ਹੈਂ ਇਮਾਨ ਕੋ ਦਿਵਯਾ ਹੈਂ ਜਮ ਜਾਲ ਕੋ ਕਟਯਾ ਹੈਂ ਕਿ ਕਾਮਨਾ ਕੋ ਕਰੁ ਹੈਂ

He is the Saviour of life and giver of faith; He is the chopper of the god of Death and the fulfiller of desires.

ਤੇਜ ਕੋ ਪ੍ਰਚੰਡ ਹੈਂ ਅਖੰਡਣ ਕੋ ਖੰਡ ਹੈਂ ਮਹੀਪਨ ਕੋ ਮੰਡ ਹੈਂ ਕਿ ਇਸਤ੍ਰੀ ਹੈਂ ਨਰੁ ਹੈਂ ॥੯॥੨੬੧॥

He is the intensifier of Glory and breaker of the unbreakable; He is the establisher of kings, but Himself He is neither male nor female.9.261.

ਬਿਸ੍ਵ ਕੋ ਭਰਨ ਹੈਂ ਕਿ ਅਪਦਾ ਕੋ ਹਰਨ ਹੈਂ ਕਿ ਸੁਖ ਕੋ ਕਰਨ ਹੈਂ ਕਿ ਤੇਜ ਕੋ ਪ੍ਰਕਾਸ ਹੈਂ

He is the Sustainer of the Universe and remover of the trouble; He is the giver of comfort and igniter of the fire.

ਪਾਈਐ ਪਾਰ ਪਾਰਾਵਾਰ ਹੂੰ ਕੋ ਪਾਰ ਜਾਂ ਕੋ ਕੀਜਤ ਬਿਚਾਰ ਸੁਬਿਚਾਰ ਕੋ ਨਿਵਾਸ ਹੈਂ

His limits and bounds cannot be known; if we reflect on Him, He is the Abode of all thoughts.

ਹਿੰਗੁਲਾ ਹਿਮਾਲੈ ਗਾਵੈ ਹਬਸੀ ਹਲਬੀ ਧਿਆਵੈ ਪੂਰਬੀ ਪਾਰ ਪਾਵੈ ਆਸਾ ਤੇ ਅਨਾਸ ਹੈਂ

The beings of Hingala and Himalaya sing His Praises; the people of Habash country and Halb city meditate on Him. The residents of the East do not know His end and losing all hope they have become disappointed.

ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈਂ ਨਿਰੰਜਨ ਅਭੇਵ ਨਾਥ ਅਦ੍ਵੈ ਅਬਿਨਾਸ ਹੈਂ ॥੧੦॥੨੬੨॥

He is the god of gods and god of Supreme gods, He is Transcendent, Indiscriminate, Non-dual and Immortal Lord. 10.262.;

ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਜਾਲ ਕੇ

He is without the impact of maya, He is adept and Transcendent Lord; He is obedient to his servant and is the chopper of the snare of Yama (god of death).

ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਯਾ ਹੈਂ ਮੁਹਯਾ ਮਹਾ ਬਾਲ ਕੇ

He is the god of gods and the Lord-God of the Supreme gods, He is Enjoyer of the earth and the Provider of the great power.;

ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰਯਾ ਦ੍ਰੁਮ ਛਾਲ ਕੇ

He is the king of kings and the decoration of the supreme decorations, He is the Supreme Yogi of the yogis wearing the bark of trees.;

ਕਾਮਨਾ ਕੇ ਕਰੁ ਹੈਂ ਕੁਬਿਧਿਤਾ ਕੋ ਹਰੁ ਹੈਂ ਕਿ ਸਿਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

He is the fulfiller of desire and remover of vicious intellect; He is the comrade of perfection and the destroyer of bad conduct.11.263.

ਛੀਰ ਕੈਸੀ ਛੀਰਾਵਧ ਛਾਛ ਕੈਸੀ ਛਤ੍ਰਾਨੇਰ ਛਪਾਕਰ ਕੈਸੀ ਛਬਿ ਕਾਲਿੰਦ੍ਰੀ ਕੇ ਕੂਲ ਕੈ

Awadh is like milk and the town of Chhatraner is like buttermilk; the banks of Yamuna are beautiful like the brilliance of the moon.

ਹੰਸਨੀ ਸੀ ਸੀਹਾ ਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੈ

The country of rum is like the beautiful Hansani (damsel), the town of Husainabad is like a diamond; the winsome current of the Ganges make the seven seas diffident.

ਪਾਰਾ ਸੀ ਪਲਾਊਗਢ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੈ ਰਹੀ ਝੂਲ ਕੈ

Palayugarh is like mercury and Rampur is like siver; Surangabad is like nitre (swinging elegantly).

ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲ ਕੈ ॥੧੨॥੨੬੪॥

Kot Chanderi is like Champa flower (Michelia Champacca), Chandagarh is like moonlight, but Thy Glory, O Lord! is like the beautiful flower of Malti (a creeper). 12.264.;

ਫਟਕ ਸੀ ਕੈਲਾਸ ਕਮਾਂਊਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀਕੈ ਸੋਹੀਅਤੁ ਹੈ

The places like Kaiilash, Kumayun and Kashipur are clear like crystal, and Surangabad looks graceful like glass.;

ਹਿੰਮਾ ਸੀ ਹਿਮਾਲੈ ਹਰ ਹਾਰ ਸੀ ਹਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤੁ ਹੈ

Himalaya bewitches the mind with whiteness of snow, Halbaner like milkyway and Hajipur like swan.;

ਚੰਦਨ ਸੀ ਚੰਪਾਵਤੀ ਚੰਦ੍ਰਮਾ ਸੀ ਚੰਦ੍ਰਾਗਿਰ ਚਾਂਦਨੀ ਸੀ ਚਾਂਦਾਗੜ੍ਹ ਜੌਨ ਜੋਹੀਅਤੁ ਹੈ

Champawati looks like sandalwood, Chandragiri like moon and Chandagarh town like moonlight.;

ਗੰਗਾ ਸਮ ਗੰਗਧਾਰ ਬਕਾਨ ਸੀ ਬਲਿੰਦਾਵਾਦ ਕੀਰਤਿ ਤਿਹਾਰੀ ਕੀ ਉਜਿਆਰੀ ਸੋਹੀਅਤੁ ਹੈ ॥੧੩॥੨੬੫॥

Gangadhar (Gandhar) seems like the Ganges and Bulandabad like a crane; all of them are the symbols of the splendour of Thy Praise.13.265.

ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ

The Persians and the residents of Firangistan and France, people of two different colours and the Mridangis (inhabitants) of Makran sing the songs of Thy Praise.

ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੋ ਨਾਮੁ ਧਿਆਈਅਤੁ ਹੈ

The people of Bhakkhar, Kandhar, Gakkhar and Arabia and others living only on air remember Thy Name.

ਪੂਰਬ ਪਲਾਊਂ ਕਾਮ ਰੂਪ ਕਮਾਊਂ ਸਰਬ ਠਉਰ ਮੈ ਬਿਰਾਜੈ ਜਹਾਂ ਜਹਾਂ ਜਾਈਅਤੁ ਹੈ

At all the places including Palayu in the East, Kamrup and Kumayun, wherever we go, Thou art there.

ਪੂਰਨ ਪ੍ਰਤਾਪੀ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਤਿ ਤਿਹਾਰੀ ਕੋ ਪਾਰ ਪਾਈਅਤੁ ਹੈ ॥੧੪॥੨੬੬॥

Thou art perfectly Glorious, without any impact of Yantras and mantras, O Lord! The limits of Thy Praise cannot be known.14.266.

ਤ੍ਵ ਪ੍ਰਸਾਦਿ ਪਾਧੜੀ ਛੰਦ

BY THY GRACE PAADHARI STANZA

ਅਦ੍ਵੈ ਅਨਾਸ ਆਸਨ ਅਡੋਲ

He is Non-dual, Indestructible, and hath Steady Seat.!

ਅਦ੍ਵੈ ਅਨੰਤ ਉਪਮਾ ਅਤੋਲ

He is Non-dual, Endless and of Immeasurable (Unweighable) Praise

ਅਛੈ ਸਰੂਪ ਅਬ꠳ਯਕਤ ਨਾਥ

He is Unassailable Entity and Unmanifested Lord,!

ਆਜਾਨ ਬਾਹੁ ਸਰਬਾ ਪ੍ਰਮਾਥ ॥੧॥੨੬੭॥

He is the Motivator of gods and destroyer of all. 1. 267;

ਜਹ ਤਹ ਮਹੀਪ ਬਨ ਤਿਨ ਪ੍ਰਫੁਲ

He is the Sovereign here, there, everywhere; He blossoms in forests and blades of grass.!

ਸੋਭਾ ਬਸੰਤ ਜਹ ਤਹ ਪ੍ਰਡੁਲ

Like the Splendour of the spring He is scattered here and there

ਬਨ ਤਨ ਦੁਰੰਤ ਖਗ ਮ੍ਰਿਗ ਮਹਾਨ

He, the Infinite and Supreme Lord is within the forest, blade of grass, bird and deer. !

ਜਹ ਤਹ ਪ੍ਰਫੁਲ ਸੁੰਦਰ ਸੁਜਾਨ ॥੨॥੨੬੮॥

He blossoms here, there and everywhere, the Beautiful and All-Knowing. 2. 268

ਫੁਲਤੰ ਪ੍ਰਫੁਲ ਲਹਿ ਲਹਿਤ ਮੌਰ

The peacocks are delighted to see the blossoming flowers. !

ਸਿਰ ਢੁਲਹਿ ਜਾਨ ਮਨ ਮਥਹਿ ਚੌਰ

With bowed heads they are accepting the impact of Cupid

ਕੁਦਰਤ ਕਮਾਲ ਰਾਜਕ ਰਹੀਮ

O Sustainer and Merciful Lord! Thy Nature is Marvellous, !

ਕਰੁਣਾ ਨਿਧਾਨ ਕਾਮਲ ਕਰੀਮ ॥੩॥੨੬੯॥

O the Treasure of Mercy, Perfect and Gracious Lord! 3. 269

ਜਂਹ ਤਂਹ ਬਿਲੋਕ ਤਂਹ ਤਂਹ ਪ੍ਰਸੋਹ

Wherever I see, I feel Thy Touch there, O Motivator of gods.!

ਅਜਾਨੁ ਬਾਹੁ ਅਮਿਤੋਜ ਮੋਹ

Thy Unlimited Glory is bewitching the mind

ਰੋਸੰ ਬਿਰਹਤ ਕਰਣਾ ਨਿਧਾਨ

Thou art devoid of anger, O Treasure of Mercy! Thou blossomest here, there and everywhere, !

ਜਂਹ ਤਂਹ ਪ੍ਰਫੁਲ ਸੁੰਦਰ ਸੁਜਾਨ ॥੪॥੨੭੦॥

O Beautiful and All-Knowing Lord! 4. 270

ਬਨ ਤਿਨ ਮਹੀਪ ਜਲ ਥਲ ਮਹਾਨ

Thou art the king of forests and blades of grass, O Supreme Lorrd of waters and land! !

ਜਂਹ ਤਂਹ ਪ੍ਰਸੋਹ ਕਰੁਣਾ ਨਿਧਾਨ

O the Treasure of Mercy, I feel Thy touch everywhere

ਜਗਮਗਤ ਤੇਜ ਪੂਰਨ ਪ੍ਰਤਾਪ

The Light is glittering, O perfectly Glorious Lord!!

ਅੰਬਰ ਜਿਮੀਨ ਜਿਹ ਜਪਤ ਜਾਪ ॥੫॥੨੭੧॥

The Heaven and Earth are repeating Thy Name. 5. 271

ਸਾਤੋ ਅਕਾਸ ਸਾਤੋ ਪਤਾਰ

In all the seven Heavens and seven nether-worlds !

ਬਿਥਰਿਓ ਅਦਿਸਟ ਜਿਹ ਕਰਮ ਜਾਰਿ

His net of karmas (actions) is invisibly spread.

ਉਸਤਤ ਸੰਪੂਰਣੰ

Praise is complete.