ਜਿਨੑਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨੑ ਹਰਿ ਰਖਣਹਾਰਾ ਰਾਮ ਰਾਜੇ

Those Gurmukhs, who are filled with His Love, have the Lord as their Saving Grace, O Lord King.

ਤਿਨੑ ਕੀ ਨਿੰਦਾ ਕੋਈ ਕਿਆ ਕਰੇ ਜਿਨੑ ਹਰਿ ਨਾਮੁ ਪਿਆਰਾ

How can anyone slander them? The Lord's Name is dear to them.

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ

Those whose minds are in harmony with the Lord - all their enemies attack them in vain.

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥

Servant Nanak meditates on the Naam, the Name of the Lord, the Lord Protector. ||3||

ਸਲੋਕੁ ਮਹਲਾ

Salok, Second Mehl:

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ

What sort of gift is this, which we receive only by our own asking?

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

O Nanak, that is the most wonderful gift, which is received from the Lord, when He is totally pleased. ||1||

ਮਹਲਾ

Second Mehl:

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਜਾਇ

What sort of service is this, by which the fear of the Lord Master does not depart?

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥

O Nanak, he alone is called a servant, who merges with the Lord Master. ||2||

ਪਉੜੀ

Pauree:

ਨਾਨਕ ਅੰਤ ਜਾਪਨੑੀ ਹਰਿ ਤਾ ਕੇ ਪਾਰਾਵਾਰ

O Nanak, the Lord's limits cannot be known; He has no end or limitation.

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ

He Himself creates, and then He Himself destroys.

ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ

Some have chains around their necks, while some ride on many horses.

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ

He Himself acts, and He Himself causes us to act. Unto whom should I complain?

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

O Nanak, the One who created the creation - He Himself takes care of it. ||23||